ਕਲਾਰਕ ਨੇ ਫਿਰ ਤੋਂ ਆਸਟਰੇਲੀਆ ਲਈ ਖੇਡਣ ਦਾ ਪ੍ਰਸਤਾਵ ਦਿੱਤਾ
Monday, Apr 09, 2018 - 12:41 AM (IST)

ਸਿਡਨੀ— ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਆਸਟੇਰਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਆਸਟਰੇਲੀਆ ਲਈ ਮੁਫਤ ਵਿਚ ਖੇਡਣ ਦਾ ਪ੍ਰਸਤਾਵ ਦਿੱਤਾ ਹੈ ਤਾਂ ਕਿ ਉਹ ਗੇਂਦ ਨਾਲ ਛੇੜਛਾੜ ਮਾਮਲੇ ਤੋਂ ਬਾਅਦ ਟੀਮ ਵਿਚ ਆਈ ਗਿਰਾਵਟ ਤੋਂ ਉਭਰਨ ਵਿਚ ਮਦਦ ਕਰ ਸਕੇ।
37 ਸਾਲਾ ਕਲਾਰਕ ਨੇ ਸਿਡਨੀ ਸੰਡੇ ਟੈਲੀਗ੍ਰਾਫ ਨਾਲ ਕਿਹਾ, ''ਆਸਟਰੇਲੀਆਈ ਕ੍ਰਿਕਟ ਟੀਮ ਦੀ ਮਦਦ ਕਰਨ ਲਈ ਮੈਂ ਕੁਝ ਵੀ ਕਰਾਂਗਾ। ਉਮਰ ਸਿਰਫ ਉਮਰ ਹੈ। ਕੀ 17 ਬਹੁਤ ਘੱਟ ਉਮਰ ਹੈ? ਮੈਂ ਕਦੇ ਉਮਰ ਦੀ ਪ੍ਰਵਾਹ ਨਹੀਂ ਕੀਤੀ। ਬ੍ਰੈਡ ਹੌਜ 45 ਸਾਲ ਦੀ ਉਮਰ ਤਕ ਖੇਡਿਆ ਸੀ। ਮੈਨੂੰ ਲੱਗਦਾ ਹੈ ਕਿ ਇਹ ਅੰਕਾਂ 'ਤੇ ਨਿਰਭਰ ਨਹੀਂ ਕਰਦਾ, ਇਹ ਪ੍ਰਤੀਬੱਧਤਾ ਤੇ ਸੰਕਲਪ 'ਤੇ ਨਿਰਭਰ ਕਰਦਾ ਹੈ।