ਦੋ ਵਾਰ ਦੇ ਓਲੰਪਿਕ ਚੈਂਪੀਅਨ ਕ੍ਰਿਸਟੀਅਨ ਟੇਲਰ ਟੋਕੀਓ ਓਲੰਪਿਕ ਤੋਂ ਹੋਏ ਬਾਹਰ
Friday, May 21, 2021 - 05:37 PM (IST)
ਸਪੋਰਟਸ ਡੈਸਕ— ਓਲੰਪਿਕ ’ਚ 2 ਵਾਰ ਦੇ ਚੈਂਪੀਅਨ ਕ੍ਰਿਸਟੀਅਨ ਟੇਲਰ ਨੂੰ ਆਪਣੇ ਪੈਰ ਦੀ ਸੱਟ ਲਈ ਆਪਰੇਸ਼ਨ ਕਰਵਾਉਣਾ ਪਿਆ ਜਿਸ ਕਾਰਨ ਉਹ ਟੋਕੀਓ ਓਲੰਪਿਕ ’ਚ ਹਿੱਸਾ ਨਹੀਂ ਲੈ ਸਕਣਗੇ। ਟੇਲਰ ਬੁੱਧਵਾਰ ਨੂੰ ਚੈੱਕ ਗਣਰਾਜ ਦੇ ਓਸਟ੍ਰਾਵਾ ’ਚ ਇਕ ਪ੍ਰਤੀਯੋਗਿਤਾ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਨੇ ਵੀਰਵਾਰ ਨੂੰ ਜਰਮਨੀ ’ਚ ਆਪਰੇਸ਼ਨ ਕਰਵਾਇਆ।
30 ਸਾਲਾ ਟੇਲਰ ਨੇ ਲੰਡਨ ਓਲੰਪਿਕ 2012 ’ਚ ਥ੍ਰੀਜੰਪ ’ਚ ਸੋਨ ਤਮਗਾ ਜਿੱਤਿਆ ਸੀ ਤੇ ਇਸ ਤੋਂ ਬਾਅਦ ਰੀਓ ਡਿ ਜੇਨੇਰੀਓ ’ਚ ਆਪਣੇ ਖ਼ਿਤਾਬ ਦਾ ਬਚਾਅ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਵੀ ਚਾਰ ਸੋਨ ਤਮਗੇ ਜਿੱਤੇ ਹਨ ਜਿਸ ’ਚ ਤਿੰਨ ਲਗਾਤਾਰਪ੍ਰਤੀਯੋਗਿਤਾਵਾਂ ’ਚ ਜਿੱਤੇ ਹਨ।