ਕ੍ਰਿਸ ਵੋਕਸ ਨੇ IPL 2021 ਤੋਂ ਨਾਂ ਵਾਪਸ ਲੈਣ ਦੀ ਦੱਸੀ ਵਜਾ
Tuesday, Sep 14, 2021 - 12:29 PM (IST)
ਸਪੋਰਟਸ ਡੈਸਕ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਕਿਹਾ ਕਿ ਉਨ੍ਹਾਂ ਲਈ ਲਗਾਤਾਰ ਤਿੰਨ ਟੂਰਨਾਮੈਂਟ ਖੇਡਣਾ ਕਾਫ਼ੀ ਮੁਸ਼ਕਲ ਹੁੰਦਾ ਲਿਹਾਜ਼ਾ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਬਜਾਏ ਟੀ20 ਵਰਲਡ ਕੱਪ ਤੇ ਏਸ਼ੇਜ਼ ਸੀਰੀਜ਼ ਨੂੰ ਤਰਜੀਹ ਦਿੱਤੀ।
ਦਿੱਲੀ ਕੈਪੀਟਲਸ ਲਈ ਖੇਡਣ ਵਾਲੇ ਵੋਕਸ ਦੇ ਇਲਾਵਾ ਜੌਨੀ ਬੇਅਰਸਟੋ (ਸਨਰਾਈਜ਼ਰਜ਼ ਹੈਦਰਾਬਾਦ) ਤੇ ਡੇਵਿਡ ਮਲਾਨ (ਪੰਜਾਬ ਕਿੰਗਜ਼) ਨੇ ਵੀ ਆਈ. ਪੀ. ਐੱਲ. ਤੋਂ ਨਾਂ ਵਾਪਸ ਲੈ ਲਿਆ। ਵੋਕਸ ਨੇ ਕਿਹਾ, "ਮੈਨੂੰ ਪਤਾ ਨਹੀਂ ਸੀ ਕਿ ਵਰਲਡ ਕੱਪ ਟੀਮ 'ਚ ਮੇਰੀ ਚੋਣ ਹੋਵੇਗੀ। ਆਈ. ਪੀ. ਐੱਲ. ਦਾ ਪ੍ਰੋਗਰਾਮ ਨਵੇਂ ਸਿਰੇ ਤੋਂ ਬਣਿਆ ਤੇ ਹੁਣ ਇਹ ਇਸ ਸਮੇਂ ਹੋ ਰਿਹਾ ਹੈ।"
ਉਨ੍ਹਾਂ ਅੱਗੇ ਕਿਹਾ, "ਵਰਲਡ ਕੱਪ ਤੇ ਏਸ਼ੇਜ਼ ਨੂੰ ਦੇਖਦੇ ਹੋਏ ਸਮਾਂ ਬਹੁਤ ਘੱਟ ਹੈ। ਮੈਨੂੰ ਆਈ. ਪੀ. ਐੱਲ ਖੇਡ ਕੇ ਖ਼ੁਸ਼ੀ ਹੁੰਦੀ ਪਰ ਹੁਣ ਛੱਡਣਾ ਹੋਵੇਗਾ।" ਵੋਕਸ ਨੇ ਕਿਹਾ ਕਿ ਆਈ. ਪੀ. ਐੱਲ. ਦੇ ਠੀਕ ਬਾਅਦ ਸ਼ੁਰੂ ਹੋ ਰਿਹਾ ਵਰਲਡ ਕੱਪ ਤੇ ਏਸ਼ੇਜ਼ ਸੀਰੀਜ਼ ਕਾਫ਼ੀ ਅਹਿਮ ਹਨ।