ਕ੍ਰਿਸ ਲਿਨ ਨੇ ਯੁਵਰਾਜ ਦੀ ਗੱਲ ਨੂੰ ਕੀਤਾ ਸਹੀ ਸਾਬਤ, ਖੇਡੀ ਤੂਫਾਨੀ ਪਾਰੀ

11/21/2019 12:26:17 PM

ਨਵੀਂ ਦਿੱਲੀ— ਟੀ-10 ਲੀਗ 'ਚ ਮਰਾਠਾ ਅਰੇਬੀਅਨਸ ਵੱਲੋਂ ਖੇਡ ਰਹੇ ਆਸਟਰੇਲੀਆ ਦੇ ਧਾਕੜ ਬੱਲੇਬਾਜ਼ ਕ੍ਰਿਸ ਲਿਨ ਨੇ ਇਕ ਵਾਰ ਫਿਰ ਤੋਂ ਯੁਵਰਾਜ ਸਿੰਘ ਦੀ ਗੱਲ ਨੂੰ ਸਹੀ ਸਾਬਤ ਕਰਦੇ ਹੋਏ ਧਮਾਕੇਦਾਰ ਪਾਰੀ ਖੇਡੀ ਹੈ। ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ 'ਚ ਖੇਡੇ ਗਏ ਮੈਚ ਦੇ ਦੌਰਾਨ ਮਰਾਠਾ ਅਰੇਬੀਅਨਸ ਵਲੋਂ ਖੇਡਦੇ ਹੋਏ ਲਿਨ ਨੇ ਸਿਰਫ 31 ਗੇਂਦਾਂ 'ਚ ਦੋ ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 61 ਦੌੜਾਂ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਇਸ ਮੈਚ ਦੇ ਦੌਰਾਨ ਲਿਨ ਦੇ ਸਾਥੀ ਐਡਮ ਲਿਥ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਦਾ ਸਬੂਤ ਦਿੱਤਾ। ਐਡਮ ਨੇ 250 ਦੀ ਸਟ੍ਰਾਈਕ ਰੇਟ ਨਾਲ 50 ਦੌੜਾਂ ਬਣਾਈਆਂ। ਐਡਮ ਨੇ ਇਸ ਦੌਰਾਨ ਤਿੰਨ ਚੌਕੇ ਅਤੇ ਪੰਜ ਛੱਕੇ ਵੀ ਲਾਏ। ਦੋਹਾਂ ਨੇ ਮਿਲ ਕੇ ਕਰਨਾਟਕ ਦੇ ਗੇਂਦਬਾਜ਼ ਅਹਿਮਦ ਰਾਜਾ ਨਾਥਨ ਰਿਮਿੰਗਟਨ ਦੀ ਜੰਮ ਕੇ ਕਲਾਸ ਲਾਈ।
PunjabKesari
ਜ਼ਿਕਰਯੋਗ ਹੈ ਕਿ ਬੀਤੇ ਦਿਨਾਂ 'ਚ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਆਈ. ਪੀ. ਐੱਲ. 2020 (ਇੰਡੀਅਨ ਪ੍ਰੀਮੀਅਰ ਲੀਗ 2020) ਦੇ ਸੀਜ਼ਨ ਦੇ ਲਈ ਆਪਣੇ ਸਲਾਮੀ ਬੱਲੇਬਾਜ਼ ਕ੍ਰਿਸ ਬਿਨ ਨੂੰ ਰਿਲੀਜ਼ ਕਰ ਦਿੱਤਾ ਸੀ। ਕੇ. ਕੇ. ਆਰ. ਦਾ ਇਹ ਫੈਸਲਾ ਯੁਵਰਾਜ ਸਿੰਘ ਨੂੰ ਗਵਾਰਾ ਨਹੀਂ ਲੱਗਿਆ। ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੰਸ ਦੇ ਦੌਰਾਨ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਲਿਨ ਨੂੰ ਟੀਮ 'ਚੋਂ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ ਅਤੇ ਉਹ ਕੇ. ਕੇ. ਆਰ. ਪ੍ਰਬੰਧਨ ਨਾਲ ਗੱਲ ਕਰਨਗੇ। ਦੂਜੇ ਪਾਸੇ ਕ੍ਰਿਸ ਲਿਨ ਨੇ ਯੁਵਰਾਜ ਦੀ ਗੱਲ ਰਖਦੇ ਹੋਏ ਇਕ ਵਾਰ ਫਿਰ ਧਮਾਕੇਦਾਰ ਪਾਰੀ ਖੇਡੀ ਹੈ। ਲਿਨ ਨੇ ਇਸ ਤੋਂ ਪਹਿਲਾਂ ਅਬੂਧਾਬੀ ਟੀਮ ਦੇ ਖਿਲਾਫ ਮੈਚ ਦੇ ਦੌਰਾਨ ਸਿਰਫ 31 ਗੇਂਦਾਂ 'ਚ 91 ਦੌੜਾਂ ਦੀ ਪਾਰੀ ਖੇਡੀ ਸੀ। ਲਿਨ ਦੇ ਇਸੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਯੁਵਰਾਜ ਨੇ ਉਨ੍ਹਾਂ ਲਈ ਇਹ ਗੱਲ ਕਹੀ ਸੀ।


Tarsem Singh

Content Editor

Related News