ਰੋਸ ਟੇਲਰ ਦੀ ਵਿਕਟ ਦਾ ਜਸ਼ਨ ਮਨਾ ਰਹੇ ਗੇਲ ਦੇ ਮੋਢੇ 'ਚ ਆਈ ਮੋਚ
Sunday, Jun 23, 2019 - 09:35 PM (IST)

ਜਲੰਧਰ— ਨਿਊਜ਼ੀਲੈਂਡ ਖਿਲਾਫ ਮੈਨਚੈਸਟਰ ਮੈਦਾਨ ''ਤੇ ਵੈਸਟਇੰਡੀਜ਼ ਦੇ ਖਿਡਾਰੀ ਕ੍ਰਿਸ ਗੇਲ ਬਹੁਤ ਚਰਚਾ ਹਨ। ਦਰਅਸਲ ਟਾਸ ਹਾਰਨ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਨੇ ਕਪਤਾਨ ਕੇਨ ਵਿਲੀਅਮਸਨ ਤੇ ਰੋਸ ਟੇਲਰ ਦੀ ਬਦੌਲਤ ਮਜ਼ਬੂਤ ਪਾਰੀ ਦੀ ਨੀਂਹ ਰੱਖੀ ਸੀ ਪਰ ਨਾਲ ਹੀ 34ਵੇਂ ਓਵਰ 'ਚ ਗੇਲ ਗੇਂਦਬਾਜ਼ੀ ਕਰਨ ਆਏ ਤੇ ਟੇਲਰ ਦੀ ਵਿਕਟ ਹਾਸਲ ਕੀਤੀ। ਇਸ ਦੌਰਾਨ ਟੇਲਰ ਨੂੰ ਆਊਟ ਕਰਨ ਦਾ ਜਸ਼ਨ ਮਨਾ ਰਹੇ ਕ੍ਰਿਸ ਗੇਲ ਨੇ ਜਦੋਂ ਖੁਸ਼ੀ ਜ਼ਾਹਰ ਕਰਦੇ ਹੋਏ ਇਕ ਲੰਬੀ ਛਾਲ ਮਾਰੀ ਤਾਂ ਉਨ੍ਹਾਂ ਦੇ ਮੋਡੇ 'ਚ ਮੋਚ ਆ ਗਈ। ਜਿਸ ਨੂੰ ਦੇਖ ਕੇ ਕੁਮੈਂਟੇਟਰਾਂ ਸਮੇਤ ਸਟੇਡੀਅਮ 'ਚ ਬੈਠੇ ਦਰਸ਼ਕ ਵੀ ਜ਼ੋਰ-ਜ਼ੋਰ ਨਾਲ ਹੱਸਣ ਲਗ ਪਏ।
ਵੈਸਟਇੰਡੀਜ਼ ਨੇ ਪੰਜ ਦੌੜਾਂ ਤੋਂ ਗਵਾਇਆ ਸੀ ਮੈਚ
ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਖੇਡਦੇ ਹੋਏ ਕਪਤਾਨ ਕੇਨ ਵਿਲੀਅਮਸਨ ਨੇ ਸੈਕੜੇ ਦੀ ਮਦਦ ਨਾਲ 291 ਦੌੜਾਂ ਬਣਾਈਆਂ ਸਨ। ਜਵਾਬ 'ਚ ਖੇਡਣ ਉਤਰੀ ਵੈਸਟਇੰਡੀਜ਼ ਦੀ ਸ਼ੁਰੂਆਤ ਭਾਵੇਂ ਖਰਾਬ ਰਹੀ ਪਰ ਕ੍ਰਿਸ ਗੇਲ ਨੇ 84 ਦੌੜਾਂ ਬਣਾ ਕੇ ਕ੍ਰਿਕਟ ਫੈਨਜ਼ ਦਾ ਮਨੋਰੰਜਨ ਕੀਤਾ। ਗੇਲ ਦੇ ਆਊਟ ਹੋਣ ਤੋਂ ਬਾਅਦ ਬ੍ਰੈਰਥਵੇਟ ਇਕੱਲੇ ਹੀ ਮੈਦਾਨ 'ਚ ਜੂਝਦੇ ਰਹੇ। ਬ੍ਰੈਰਥਵੇਟ ਨੇ ਆਖਰੀ ਓਵਰਾਂ 'ਚ ਸੈਂਕੜਾ ਤਾਂ ਬਣਾ ਲਿਆ ਪਰ ਵੱਡੀ ਹਿੱਟ ਮਾਰਨ ਦੇ ਚੱਕਰ 'ਚ ਉਨ੍ਹਾਂ ਦੀ ਬਾਊਂਡਰੀ 'ਤੇ ਕੈਚ ਫੜੀ ਗਈ। ਬ੍ਰੈਰਥਵੇਟ ਜਦੋਂ ਆਊਟ ਹੋਏ ਤਾਂ ਉਨ੍ਹਾਂ ਦੀ ਟੀਮ ਨੂੰ ਸਿਰਫ 6 ਦੌੜਾਂ ਹੀ ਚਾਹੀਦੀਆਂ ਸਨ। ਜਦਕਿ ਪੂਰਾ ਓਵਰ ਵੀ ਪਿਆ ਸੀ।