IPL 2019 : ਸੱਟ ਤੋਂ ਉਭਰੇ ਕ੍ਰਿਸ ਗੇਲ, ਚੇਨਈ ਨਾਲ ਮੁਕਾਬਲੇ ਤੋਂ ਪਹਿਲਾਂ ਹੋਏ ਪੂਰੀ ਤਰ੍ਹਾਂ ਫਿੱਟ

Saturday, Apr 06, 2019 - 01:25 PM (IST)

IPL 2019 : ਸੱਟ ਤੋਂ ਉਭਰੇ ਕ੍ਰਿਸ ਗੇਲ, ਚੇਨਈ ਨਾਲ ਮੁਕਾਬਲੇ ਤੋਂ ਪਹਿਲਾਂ ਹੋਏ ਪੂਰੀ ਤਰ੍ਹਾਂ ਫਿੱਟ

ਚੇਨਈ— ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਮਯੰਕ ਅੱਗਰਵਾਲ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਪਿੱਠ ਦੀ ਸੱਟ ਤੋਂ ਪੂਰੀ ਤਰ੍ਹਾਂ ਉਭਰ ਚੁੱਕੇ ਹਨ। ਪੰਜਾਬ ਦਾ ਇਹ ਸਲਮੀ ਬੱਲੇਬਾਜ਼ ਦਿੱਲੀ ਕੈਪੀਟਲਸ ਦੇ ਖਿਲਾਫ ਟੀਮ ਦਾ ਪਿਛਲਾ ਮੈਚ ਨਹੀਂ ਖੇਡ ਸਕਿਆ ਸੀ।
PunjabKesari
ਗੇਲ ਦੀ ਗੈਰ ਮੌਜੂਦਗੀ ਦੇ ਬਾਅਦ ਟੀਮ 'ਚ ਉਸ ਦੀ ਜਗ੍ਹਾ ਲੈਣ ਵਾਲੇ ਸੈਮ ਕੁਰੇਨ ਦੀ ਹੈਟ੍ਰਿਕ ਸਮੇਤ ਚਾਰ ਵਿਕਟ ਦੇ ਬੂਤੇ ਟੀਮ ਨੇ ਦਿੱਲੀ 'ਤੇ 14 ਦੌੜਾਂ ਦੀ ਜਿੱਤ ਦਰਜ ਕੀਤੀ ਸੀ। ਮਯੰਕ ਨੇ ਚੇਨਈ ਸੁਪਰ ਕਿੰਗਜ਼ ਦੇ ਮੈਚ ਤੋਂ ਪਹਿਲਾਂ ਕਿਹਾ, ''ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਉਹ (ਗੇਲ) ਖੇਡਣਗੇ ਜਾਂ ਨਹੀਂ, ਪਰ ਉਹ ਫਿੱਟ ਹਨ।''


author

Tarsem Singh

Content Editor

Related News