ਭਾਰਤ ''ਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ''ਚ ਉੱਤਰ ਕੋਰੀਆ ਦੀ ਜਗ੍ਹਾ ਲਵੇਗਾ ਚੀਨ

Friday, Mar 18, 2022 - 12:03 PM (IST)

ਭਾਰਤ ''ਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ''ਚ ਉੱਤਰ ਕੋਰੀਆ ਦੀ ਜਗ੍ਹਾ ਲਵੇਗਾ ਚੀਨ

ਕੁਆਲਾਲੰਪੁਰ- ਭਾਰਤ 'ਚ 11 ਤੋਂ 30 ਅਕਤੂਬਰ ਤਕ ਹੋਣ ਵਾਲੇ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ 'ਚ ਬੁੱਧਵਾਰ ਨੂੰ ਉੱਤਰੀ ਕੋਰੀਆ ਦੀ ਥਾਂ ਚੀਨ ਨੂੰ ਸ਼ਾਮਲ ਕੀਤਾ ਗਿਆ। ਉੱਤਰੀ ਕੋਰੀਆ ਨੇ ਇਸ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ ਸੀ।

ਇਹ ਵੀ ਪੜ੍ਹੋ : ਨੈਸ਼ਨਲ ਕਬੱਡੀ ਖਿਡਾਰੀ ਸਰਬਜੀਤ ਸੱਬਾ ਦੇ ਫਾਰਮ ਹਾਊਸ ’ਤੇ ਅੰਨ੍ਹੇਵਾਹ ਚੱਲੀਆਂ ਗੋਲ਼ੀਆਂ

ਏ. ਐੱਫ. ਸੀ. (ਏਸ਼ੀਆਈ ਫੁੱਟਬਾਲ ਕਨਫੈਡਰੇਸ਼ਨ) ਮਹਿਲਾ ਫੁੱਟਬਾਲ ਕਮੇਟੀ ਨੇ ਪਿਛਲੇ ਸਾਲ 14 ਅਕਤੂਬਰ ਨੂੰ ਫ਼ੈਸਲਾ ਕੀਤਾ ਸੀ ਕਿ ਜੇਕਰ ਕੋਈ ਟੀਮ ਫੀਫਾ ਮੁਕਾਬਲਿਆਂ ਤੋਂ ਹਟਦੀ ਹੈ ਤਾਂ ਏਸ਼ੀਆਈ ਟੀਮਾਂ 'ਚ ਉਸ ਦੀ ਥਾਂ ਸਬੰਧਤ ਕੁਆਲੀਫਾਇੰਗ ਮੁਕਾਬਲੇ 'ਚ ਅਗਲੀ ਸਰਬਉੱਚ ਰੈਂਕਿੰਗ 'ਤੇ ਰਹਿਣ ਵਾਲੀ ਟੀਮ ਨੂੰ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ : ਮਹਿਲਾ ਜੂਨੀਅਰ ਵਿਸ਼ਵ ਕੱਪ ਲਈ 20 ਮੈਂਬਰੀ ਹਾਕੀ ਟੀਮ ਦਾ ਐਲਾਨ, ਸਲੀਮਾ ਟੇਟੇ ਬਣੀ ਕਪਤਾਨ

ਏ. ਐੱਫ. ਸੀ. ਮੁਤਾਬਕ, ਏ. ਐੱਫ. ਸੀ. ਮਹਿਲਾ ਫੁੱਟਬਾਲ ਕਮੇਟੀ ਨੂੰ ਪਤਾ ਲੱਗਾ ਹੈ ਕਿ ਉੱਤਰੀ ਕੋਰੀਆ ਭਾਰਤ 'ਚ ਹੋਣ ਵਾਲੀ ਫੀਫਾ ਅੰਡਰ-17 ਵਿਸ਼ਵ ਕੱਪ 2022 'ਚ ਆਪਣੀ ਟੀਮ ਨਹੀਂ ਉਤਾਰ ਸਕੇਗਾ। ਚੀਨ 2019 'ਚ ਥਾਈਲੈਂਡ 'ਚ ਖੇਡੇ ਗਏ ਏ. ਐੱਫ. ਸੀ. ਅੰਡਰ-16 ਮਹਿਲਾ ਚੈਂਪੀਅਨਸ਼ਿਪ ਦੇ ਤੀਜੇ ਸਥਾਨ 'ਤੇ ਰਿਹਾ ਸੀ, ਉਹ 11 ਤੋਂ 30 ਅਕਤੂਬਰ ਵਿਚਾਲੇ ਭਾਰਤ 'ਚ ਹੋਣ ਵਾਲੇ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ 2022 'ਚ ਜਾਪਾਨ ਅਤੇ ਮੇਜ਼ਬਾਨ ਭਾਰਤ ਨਾਲ ਏਸ਼ੀਆ ਦੀ ਨੁਮਾਇੰਦਗੀ ਕਰੇਗਾ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News