ਸਾਂਚੇਜ ਦੇ ਗੋਲ ਨਾਲ ਚਿੱਲੀ ਕੋਪਾ ਅਮਰੀਕਾ ਦੇ ਕੁਆਟਰਫਾਈਨਲ ''ਚ
Saturday, Jun 22, 2019 - 04:20 PM (IST)

ਸਪੋਰਟਸ ਡੈਸਕ— ਏਲੈਕਸਿਸ ਸਾਂਚੇਜ ਦੇ ਜੇਤੂ ਗੋਲ ਦੀ ਮਦਦ ਨਾਲ ਚਿੱਲੀ ਨੇ ਇਕਵਾਡੋਰ 'ਤੇ 2-1 ਦੀ ਜਿੱਤ ਹਾਸਿਲ ਕੀਤੀ ਤੇ ਕੋਪਾ ਅਮਰੀਕਾ ਫੁੱਟਬਾਲ ਦੇ ਕੁਆਟਰਫਾਈਨਲ 'ਚ ਦਾਖਲ ਕੀਤਾ। ਜੋਸ ਫੁਏਨਜਾਲਿਡਾ ਨੇ ਮੌਜੂਦਾ ਚੈਂਪੀਅਨ ਚਿੱਲੀ ਨੂੰ ਅੱਠਵੇਂ ਮਿੰਟ 'ਚ ਬੜ੍ਹਤ ਦੁਆਈ ਪਰ ਇਨਰ ਵਾਲੇਂਸਿਆ ਨੇ ਇਕਵਾਡੋਰ ਲਈ ਬਰਾਬਰੀ ਗੋਲ ਕਰ ਦਿੱਤਾ। ਸਾਂਚੇਜ ਨੇ ਆਪਣੇ ਦੇ ਲਈ 43ਵਾਂ ਗੋਲ ਕਰ ਕੇ ਜੇਤੂ ਗੋਲ ਕੀਤਾ।