ਧਵਨ ਨੇ ਬੇਟੇ ਜੋਰਾਵਰ ਦੇ ਨਾਲ ਸ਼ੇਅਰ ਕੀਤੀ ਬਚਪਨ ਦੀ ਤਸਵੀਰ

05/24/2020 12:43:59 AM

ਨਵੀਂ ਦਿੱਲੀ— ਭਾਰਤੀ ਟੀਮ ਜੇ ਓਪਨਰ ਸ਼ਿਖਰ ਧਵਨ ਨੇ 2 ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰ ਸ਼ਿਖਰ ਧਵਨ ਤੇ ਉਸਦੇ ਬੇਟੇ ਜੋਰਾਵਰ ਦੇ ਬਚਪਨ ਦੀ ਹੈ। ਇਸ 'ਚ ਉਹ ਬਿਲਕੁਲ ਇਕੋ ਜਿਹੇ ਲੱਗ ਰਹੇ ਹਨ। ਜਿਵੇਂ ਤਸਵੀਰ ਕਿਸੇ ਇਕ ਹੀ ਦੀ ਹੈ। ਸ਼ਿਖਰ ਧਵਨ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ— The Apple doesn't fall far from the tree  (ਮਤਲਬ ਸੇਬ ਦਰੱਖਤ ਤੋਂ ਦੂਰ ਨਹੀਂ ਡਿੱਗਦਾ ਭਾਵ ਬੇਟਾ ਪਿਤਾ ਤੋਂ ਜ਼ਿਆਦਾ ਅਲੱਗ ਨਹੀਂ ਹੁੰਦਾ ਹੈ)। 

 
 
 
 
 
 
 
 
 
 
 
 
 
 

The Apple doesn't fall far from the tree 😉

A post shared by Shikhar Dhawan (@shikhardofficial) on May 21, 2020 at 4:41am PDT


ਇਹ ਤਸਵੀਰ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਨੂੰ ਹੁਣ ਤੱਕ 3 ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ। ਬਹੁਤ ਲੋਕਾਂ ਨੇ ਕੁਮੈਂਟ ਕੀਤੇ- ਬਿਲਕੁਲ ਇਕੋ ਜਿਹੇ ਦਿਖ ਰਹੇ ਹਨ... ਕਾਰਬਨ ਕਾਪੀ। ਦੱਸ ਦਈਏ ਕਿ ਸ਼ਿਖਰ ਧਵਨ ਨੇ ਆਪਣੇ ਤੋਂ ਜ਼ਿਆਦਾ ਉਮਰ ਦੀ ਆਇਸ਼ਾ ਮੁਖਰਜੀ ਨਾਲ ਵਿਆਹ ਕੀਤਾ ਸੀ। ਜੋਰਾਵਰ ਦਾ ਜਨਮ 2014 'ਚ ਹੋਇਆ ਸੀ। ਸ਼ਿਖਰ ਜ਼ਿਆਦਾਤਰ ਬੇਟੇ ਤੇ ਬੇਟੀਆਂ ਦੀਆਂ ਤਸਵੀਰਾਂ ਤੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।


Gurdeep Singh

Content Editor

Related News