ਧਮਾਕੇਦਾਰ ਟੈਸਟ ਸੈਂਕੜਾ ਲਗਾਉਣ ਤੋਂ ਬਾਅਦ ਪੁਜਾਰਾ ਨੇ ਦਿੱਤਾ ਇਹ ਬਿਆਨ

12/06/2018 5:22:31 PM

ਐਡੀਲੇਡ— ਭਾਰਤ ਦੀ ਪਹਿਲੀ ਪਾਰੀ ਦੇ ਨਾਇਕ ਚੇਤੇਸ਼ਵਰ ਪੁਜਾਰਾ ਨੇ ਵੀਰਵਾਰ ਨੂੰ ਸਵੀਕਾਰ ਕੀਤਾ ਕਿ ਆਸਟਰੇਲੀਆ ਖਿਲਾਫ ਪਹਿਲੇ ਟੈਸਟ ਦੇ ਪਹਿਲੇ ਦਿਨ ਚੋਟੀ ਦੇ ਕ੍ਰਮ ਨੂੰ ਬਿਹਤਰ ਬੱਲੇਬਾਜ਼ੀ ਕਰਨੀ ਚਾਹੀਦੀ ਸੀ। ਪੁਜਾਰਾ ਦੇ 16ਵੇਂ ਟੈਸਟ ਸੈਂਕੜੇ ਅਤੇ ਆਸਟਰੇਲੀਆ 'ਚ ਪਹਿਲੇ ਸੈਂਕੜੇ ਦੀ ਬਦੌਲਤ ਭਾਰਤ ਨੇ ਉਭਰਦੇ ਹੋਏ ਸਟੰਪ ਤਕ 9 ਵਿਕਟਾਂ 'ਤੇ 250 ਦੌੜਾਂ ਬਣਾ ਲਈਆਂ ਜਦਕਿ ਇਕ ਸਮੇਂ ਟੀਮ 6 ਵਿਕਟਾਂ ਦੇ ਨੁਕਸਾਨ 'ਤੇ 127 ਦੌੜਾਂ ਬਣਾ ਕੇ ਜੂਝ ਰਹੀ ਸੀ।
PunjabKesari
ਉਨ੍ਹਾਂ ਨੇ ਵੀਰਵਾਰ ਨੂੰ ਕਿਹਾ, ''ਸਾਨੂੰ ਬਿਹਤਰ ਬੱਲੇਬਾਜ਼ੀ ਕਰਨੀ ਚਾਹੀਦੀ ਸੀ ਪਰ ਪਹਿਲੇ ਦੋ ਸੈਸ਼ਨ 'ਚ ਵਿਰੋਧੀ ਟੀਮ ਨੇ ਚੰਗੀ ਗੇਂਦਬਾਜ਼ੀ ਕੀਤੀ। ਮੈਂ ਜਾਣਦਾ ਸੀ ਕਿ ਮੈਨੂੰ ਸੰਜਮ ਰਖਣਾ ਚਾਹੀਦੀ ਹੈ ਅਤੇ ਲੂਜ਼ ਗੇਂਦਾਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਗੇਂਦਬਾਜ਼ੀ ਕੀਤੀ, ਉਹ ਸਹੀ ਲਾਈਨ ਅਤੇ ਲੈਂਥ 'ਚ ਸੀ। ਮੈਨੂੰ ਵੀ ਲੱਗਾ ਕਿ ਸਾਡੇ ਚੋਟੀ ਦੇ ਕ੍ਰਮ ਨੂੰ ਬਿਹਤਰ ਬੱਲੇਬਾਜ਼ੀ ਕਰਨੀ ਚਾਹੀਦੀ ਸੀ ਪਰ ਉਹ ਵੀ ਗਲਤੀਆਂ ਤੋਂ ਸਿਖਣਗੇ।'' ਪੁਜਾਰਾ ਨੇ ਕਿਹਾ, ''ਉਮੀਦ ਕਰਦੇ ਹਾਂ ਕਿ ਅਸੀਂ ਦੂਜੀ ਪਾਰੀ 'ਚ ਚੰਗੀ ਬੱਲੇਬਾਜ਼ੀ ਕਰਾਂਗੇ। ਜਿੱਥੋਂ ਤਕ ਮੇਰੀ ਬੱਲੇਬਾਜ਼ੀ ਦਾ ਸਬੰਧ ਹੈ ਤਾਂ ਮੈਂ ਚੰਗੀ ਤਰ੍ਹਾਂ ਤਿਆਰ ਸੀ। ਅੱਜ ਮੇਰਾ ਪਹਿਲੇ ਦਰਜੇ ਅਤੇ ਟੈਸਟ ਕ੍ਰਿਕਟ ਦਾ ਤਜਰਬਾ ਕੰਮ ਆਇਆ।''

ਪੁਜਾਰਾ ਨੇ ਅੰਤ 'ਚ ਆਰ ਅਸ਼ਵਿਨ ਅਤੇ ਇਸ਼ਾਂਤ ਸ਼ਰਮਾ ਨਾਲ ਅਹਿਮ ਸਾਂਝੇਦਾਰੀ ਨਿਭਾਈ, ਉਦੋਂ ਆਸਟਰੇਲੀਆਈ ਤੇਜ਼ ਗੇਂਦਬਾਜ਼ ਥਕ ਗਏ ਸਨ। ਉਨ੍ਹਾਂ ਨੇ ਕੁਝ ਸ਼ਾਟਸ ਖੇਡ ਕੇ ਭਾਰਤ ਨੂੰ ਮੁਕਾਲੇਬਾਜ਼ੀ ਯੋਗ ਸਕੋਰ ਬਣਾਇਆ। ਉਨ੍ਹਾਂ ਕਿਹਾ ਕਿ ਵਿਕਟ ਬੱਲੇਬਾਜ਼ੀ ਲਈ ਆਸਾਨ ਨਹੀਂ ਸੀ ਅਤੇ ਉਨ੍ਹਾਂ ਨੂੰ ਆਪਣੇ ਸ਼ਾਟ ਖੇਡਣ ਲਈ ਕਾਫੀ ਸਮੇਂ ਦੀ ਜ਼ਰੂਰਤ ਸੀ। ਪੁਜਾਰਾ ਨੇ ਕਿਹਾ, ''ਜਦੋਂ ਤੁਸੀਂ ਪੁਛੱਲੇ ਬੱਲੇਬਾਜ਼ਾਂ ਦੇ ਨਾਲ ਬੱਲੇਬਾਜ਼ੀ ਕਰਦੇ ਹੋ ਤਾਂ ਤੁਸੀਂ ਨਹੀਂ ਜਾਣਦੇ ਕਿ ਕਿ ਉਹ ਕਿੰਨੀ ਦੇਰ ਬੱਲੇਬਾਜ਼ੀ ਕਰ ਸਕਦੇ ਹਨ। ਤੁਹਾਨੂੰ ਵਿਚ-ਵਿਚ ਜੋਖਮ ਲੈ ਕੇ ਮੌਕਿਆਂ ਦਾ ਲਾਹਾ ਲੈਣਾ ਹੁੰਦਾ ਹੈ ਪਰ ਜਦੋਂ ਤੁਸੀਂ ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ਦੇ ਨਾਲ ਖੇਡ ਰਹੇ ਹੁੰਦੇ ਹੋ ਤਾਂ ਤੁਸੀਂ ਅਜਿਹਾ ਨਹੀਂ ਕਦਰ ਸਕਦੇ। ਜਦੋਂ ਤੁਸੀਂ ਇਕ ਜਾਂ ਦੋ ਸਥਾਨ ਹੇਠਾਂ ਖੇਡਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੇ ਸ਼ਾਰਟਸ ਨਹੀਂ ਖੇਡ ਸਕਦੇ।''
PunjabKesari
ਉਨ੍ਹਾਂ ਨੇ ਆਪਣੇ ਰਨ ਆਊਟ ਹੋਣ ਦੇ ਬਾਰੇ 'ਚ (ਜੋ ਦਿਨ ਦੀ ਅੰਤਿਮ ਗੇਂਦ ਵੀ ਸੀ) ਕਿਹਾ, ਨਾਲ ਹੀ ਫਰਕ ਇਹ ਹੈ ਕਿ ਮੈਂ ਦੋ ਸੈਸ਼ਨਾਂ ਤੱਕ ਬੱਲੇਬਾਜ਼ੀ ਕੀਤੀ ਅਤੇ ਮੈਂ ਜਾਣਦਾ ਸੀ ਕਿ ਪਿੱਚ ਕਿੰਨੀ ਤੇਜ਼ ਹੈ ਅਤੇ ਇਸ 'ਤੇ ਕਿੰਨਾ ਉਛਾਲ ਹੈ। ਮੈਂ ਜਮ ਗਿਆ ਸੀ, ਇਸ ਲਈ ਹੀ ਆਪਣੇ ਸ਼ਾਟਸ ਖੇਡ ਸਕਿਆ। ਮੈਂ ਥੋੜ੍ਹਾ ਨਿਰਾਸ਼ ਸੀ ਪਰ ਮੈਨੂੰ ਉਹ ਇਕ-ਇਕ ਦੌੜਾਂ ਵੀ ਲੈਣੀਆਂ ਸਨ ਕਿਉਂਕਿ ਦੋ ਗੇਂਦਾਂ ਹੀ ਬਚੀਆਂ ਸਨ ਅਤੇ ਮੈਂ ਸਟ੍ਰਾਈਕ 'ਤੇ ਰਹਿਣਾ ਚਾਹੁੰਦਾ ਸੀ। ਮੈਂ ਜੋਖਮ ਉਠਾਇਆ ਪਰ ਪੈਟ ਕਮਿੰਸ ਨੇ ਸ਼ਾਨਦਾਰ ਫੀਲਡਿੰਗ ਕੀਤੀ।'' ਪੁਜਾਰਾ ਨੂੰ ਲਗਦਾ ਹੈ ਕਿ ਹਾਲਾਤਾਂ ਨੂੰ ਦੇਖਦੇ ਹੋਏ ਪਹਿਲੀ ਪਾਰੀ 'ਚ 250 ਦੌੜਾਂ ਦਾ ਸਕੋਰ ਚੰਗਾ ਹੈ।


Tarsem Singh

Content Editor

Related News