ਚੈੱਸਮੂਡ ਇੰਡਰਨੈਸ਼ਨਲ : ਜਾਰਜੀਆ ਦੇ ਲੂਕਾ ਨੂੰ ਹਰਾ ਕੇ ਨਾਰਾਇਣਨ ਨੇ ਕੀਤੀ ਵਾਪਸੀ
Sunday, Oct 10, 2021 - 11:36 PM (IST)
ਸਾਖਦਜਰ (ਅਰਮੀਨੀਆ) (ਨਿਕਲੇਸ਼ ਜੈਨ)- 10 ਦੇਸ਼ਾਂ ਦੇ 103 ਖਿਡਾਰੀਆਂ ਦੇ ਵਿਚਾਲੇ ਖੇਡੇ ਜਾ ਰਹੇ ਚੈੱਸਮੂਡ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਵਿਚ 6ਵੇਂ ਰਾਊਂਡ 'ਚ ਭਾਰਤ ਦੇ ਗ੍ਰੈਂਡ ਮਾਸਟਰ ਅਤੇ ਮੁਕਾਬਲੇ ਦੇ ਟਾਪ ਸੀਡ ਸੁਨੀਲ ਨਾਰਾਇਣਨ ਨੇ ਦੂਜੇ ਟੇਬਲ 'ਤੇ ਜਾਰਜੀਆ ਦੇ ਲੂਕਾ ਪਾਈਚਾੜੇ ਨੂੰ ਹਰਾਉਂਦੇ ਹੋਏ ਸ਼ਾਨਦਾਰ ਵਾਪਸੀ ਕੀਤੀ ਤੇ ਖਿਤਾਬ ਜਿੱਤਣ ਦੀਆਂ ਉਮੀਦਾਂ ਬਣਾਈ ਰੱਖੀਆਂ ਹਨ। ਹਾਲਾਂਕਿ ਇਸ ਰਾਊਂਡ 'ਚ ਭਾਰਤ ਦੇ ਨੌਜਵਾਨ ਗ੍ਰੈਂਡ ਮਾਸਟਰ ਅਤੇ ਪ੍ਰਗਿਆਨੰਦਾ ਨੂੰ ਤੀਜੇ ਟੇਬਲ 'ਤੇ ਰੂਸ ਦੇ ਅਲੇਕਸੀ ਗਾਗਨੋਵ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਟੇਬਲ 'ਤੇ ਮੇਜ਼ਬਾਨ ਅਰਮੀਨੀਆ ਦੇ ਸਹੀਕਯਾਨ ਸਮਵੇਲ ਨੇ ਹਮਵਤਨ ਡੇਵਿਡ ਸ਼ਹੀਨਯਾਨ ਨੂੰ ਹਰਾ ਕੇ ਸਿੰਗਲ ਬੜ੍ਹਤ ਕਾਇਮ ਰੱਖੀ ਹੈ, ਭਾਰਤ ਦੇ ਅਭਿਮਨਿਊ ਪੌਰਾਣਿਕ ਨੇ ਈਰਾਨ ਦੇ ਸਮੌਦ ਮੋਸਦੇਘਪੌਰ ਨੂੰ ਹਰਾਉਂਦੇ ਹੋਏ ਨਾਰਾਇਣਨ ਦੇ ਨਾਲ ਸਾਂਝੇਤੌਰ ਦੂਜਾ ਸਥਾਨ ਹਾਸਲ ਕਰ ਲਿਆ ਹੈ। ਹੋਰ ਭਾਰਤੀ ਖਿਡਾਰੀਆਂ ਵਿਚ ਅਰਜੁਨ ਅਰਿਗਾਸੀ ਨੇ ਯੂ. ਏ. ਈ. ਦੇ ਫਰਹਤ ਅਲੀ ਨੂੰ, ਗੁਰੇਸ਼ ਡੀ ਨੇ ਹਮਵਤਨ ਮਿਤਰਭਾ ਗੁਹਾ ਨੂੰ, ਸੰਦੀਪਨ ਚੰਦਾ ਨੇ ਈਰਾਨ ਦੇ ਬਰਡੀਆ ਦਾਨੇਸ਼ਵਰ ਨੂੰ ਹਰਾਇਆ।
ਇਹ ਖ਼ਬਰ ਪੜ੍ਹੋ- AUS ਮਹਿਲਾ ਟੀਮ ਨੇ ਭਾਰਤ ਨੂੰ 14 ਦੌੜਾਂ ਨਾਲ ਹਰਾਇਆ, 2-0 ਨਾਲ ਟੀ20 ਸੀਰੀਜ਼ ਜਿੱਤੀ
ਰਾਊਂਡ 6 ਤੋਂ ਬਾਅਦ ਅਰਮੀਨੀਆ ਦੇ ਸਹੀਕਯਾਨ ਸਮਵੇਲ 5.5 ਅੰਕ ਬਣਾ ਕੇ ਸਭ ਤੋਂ ਅੱਗੇ ਚੱਲ ਰਹੇ ਹਨ, 5 ਅੰਕ ਬਣਾ ਕੇ ਨਾਰਾਇਣਨ ਤੇ ਅਭਿਮਾਨਿਊ 5 ਅੰਕ ਬਣਾ ਕੇ 2 ਹੋਰ ਖਿਡਾਰੀਆਂ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੇ ਹਨ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਇੰਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।