ਸ਼ਤਰੰਜ: ਵਿਘਨੇਸ਼ ਦੇ ਅੱਗੇ ਸਟੇਨੀ ਹੋਇਆ ਬੇਵੱਸ

10/11/2018 4:21:04 AM

ਅਹਿਮਦਾਬਾਦ-16 ਦੇਸ਼ਾਂ ਦੇ 250 ਖਿਡਾਰੀਆਂ ਵਿਚਾਲੇ ਚਲ ਰਹੀ ਗੁਜਰਾਤ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਰਾਊਂਡ-8 ਤੋਂ ਬਾਅਦ ਸਭ ਤੋਂ ਅੱਗੇ ਚੱਲ ਰਹੇ ਸਟੇਨੀ ਜੀ. ਏ. ਨੂੰ ਹਮਵਤਨ ਵਿਘਨੇਸ਼ ਐੱਨ. ਆਰ. ਨੇ ਆਪਣੀ ਸ਼ਾਨਦਾਰ ਤਿਆਰੀ ਦੇ ਅੱਗੇ ਬੇਵੱਸ ਕਰਦੇ ਹੋਏ ਹਾਰ ਦਾ ਸੁਆਦ ਚਖਾਇਆ ਅਤੇ ਉਸ ਦੀ ਸਿੰਗਲ ਬੜ੍ਹਤ ਖਤਮ ਕਰ ਦਿੱਤੀ।  ਸਿਸਲੀਅਨ ਨਜਡੋਫਰਮ ਵਿਚ ਹੋਏ ਇਸ ਮੁਕਾਬਲੇ ਵਿਚ ਵਿਘਨੇਸ਼ ਨੇ ਸਟੇਨੀ ਨੂੰ ਕੋਈ ਵੀ ਮੌਕਾ ਨਹੀਂ ਦਿੱਤਾ ਅਤੇ ਸਿਰਫ 33 ਚਾਲਾਂ ਵਿਚ ਇਕ ਜ਼ੋਰਦਾਰ ਜਿੱਤ ਦਰਜ ਕੀਤੀ। ਦੂਸਰੇ ਬੋਰਡ 'ਤੇ ਭਾਰਤ ਦੇ ਕਾਰਤਿਕ ਵੈਂਕਟਰਮਨ ਨੇ ਯੂਕ੍ਰੇਨ ਦੇ ਵਿਤਾਲੀ ਬੇਨਾਰਦੇਸਿਕਯ ਨਾਲ ਮੁਕਾਬਲਾ 53 ਚਾਲਾਂ ਵਿਚ ਡਰਾਅ ਖੇਡਿਆ ਤਾਂ ਤੀਸਰੇ ਬੋਰਡ 'ਤੇ ਬੇਲਾਰੂਸ ਦੇ ਵਾਦਿਮ ਮਲਖਟਕੋਵ ਅਤੇ ਉਕ੍ਰੇਨ ਦੇ ਸਿਵੁਕ ਵਿਤਾਲੀ ਵਿਚਾਲੇ ਮੁਕਾਬਲਾ ਬਰਾਬਰ ਰਿਹਾ। 
ਚੌਥੇ ਬੋਰਡ 'ਤੇ ਵਾਪਸੀ ਕਰਦੇ ਹੋਏ ਟਾਪ ਸੀਡ ਮਾਰਟਿਨ ਕ੍ਰਾਵਤਸੀਵ ਨੇ ਭਾਰਤ ਦੇ ਨੀਲੋਤਪਲ ਦਾਸ ਨੂੰ, 5ਵੇਂ ਬੋਰਡ 'ਤੇ ਰੂਸ ਦੇ ਅਲੈਗਜ਼ੈਂਡਰ ਪ੍ਰੇਡਕੇ ਨੇ ਭਾਰਤ ਦੀ ਮਿਸ਼ੇਲ ਕੈਥਰੀਨਾ ਨੂੰ ਹਰਾਇਆ, 6ਵੇਂ ਬੋਰਡ 'ਤੇ ਜੀ. ਆਕਾਸ਼ ਅਤੇ ਰੂਸ ਦੇ ਇਯਾਨ ਪੋਪੋਵ ਵਿਚਕਾਰ ਮੁਕਾਬਲਾ ਡਰਾਅ ਰਿਹਾ, ਜਦਕਿ 7ਵੇਂ ਬੋਰਡ 'ਤੇ ਹਰਸ਼ਾ ਭਾਰਤ ਕੋਠੀ ਨੇ ਰਾਹੁਲ ਸ਼੍ਰੀਵਾਸਤਵ ਨੂੰ ਹਰਾਇਆ।
ਸਟੇਨੀ-ਵਿਘਨੇਸ਼ ਸਾਂਝੀ ਬੜ੍ਹਤ 'ਤੇ 
ਇਸ ਦੇ ਨਾਲ ਹੀ ਹੁਣ 8 ਰਾਊਂਡ ਤੋਂ ਬਾਅਦ ਭਾਰਤ ਦੇ ਸਟੇਨੀ ਜੀ. ਏ. ਅਤੇ ਵਿਘਨੇਸ਼ ਐੱਨ. ਆਰ. 7 ਅੰਕਾਂ ਦੇ ਨਾਲ ਸਾਂਝੀ ਬੜ੍ਹਤ 'ਤੇ ਹਨ। ਉਨ੍ਹਾਂ ਦੇ ਠੀਕ ਪਿੱਛੇ ਭਾਰਤ ਦਾ ਕਾਰਤਿਕ ਵੈਂਕਟਰਮਨ, ਯੂਕ੍ਰੇਨ ਦਾ ਵਿਤਾਲੀ ਬੇਨਾਰਦੇਸਕਿਯ, ਬੇਲਾਰੂਸ ਦਾ ਵਾਦਿਮ ਮਲਖਟਕੋਵ, ਯੂਕ੍ਰੇਨ ਦਾ ਸਿਵੁਕ ਵਿਤਾਲੀ, ਯੂਕ੍ਰੇਨ ਦਾ ਮਾਰਟਿਨ ਕ੍ਰਾਵਤਸੀਵ, ਰੂਸ ਦਾ ਅਲੈਗਜ਼ੈਂਡਰ ਪ੍ਰੇਡਕੇ, ਭਾਰਤ ਦਾ ਜੀ. ਆਕਾਸ਼, ਰੂਸ ਦਾ ਇਯਾਨ ਪੋਪੋਵ ਅਤੇ ਭਾਰਤ ਦਾ ਹਰਸ਼ਾ ਭਾਰਤਕੋਠੀ 6.5 ਅੰਕਾਂ ਦੇ ਨਾਲ ਸਾਂਝੇ ਦੂਸਰੇ ਸਥਾਨ 'ਤੇ ਹੈ।


Related News