ਸ਼ਤਰੰਜ ਓਲੰਪੀਆਡ-2022 : ‘ਕਲੀਨ ਸਵੀਪ’ ਨਾਲ ਭਾਰਤ ਦੀ ਸ਼ੁਰੂਆਤ, ਤਾਨੀਆ ਨੇ 6 ਘੰਟੇ ’ਚ ਜਿੱਤੀ ਰੋਮਾਂਚਕ ਬਾਜ਼ੀ

Saturday, Jul 30, 2022 - 12:13 PM (IST)

ਮਾਮੱਸਾਰੁਕਮ, (ਨਿਕਲੇਸ਼ ਜੈਨ)- 44ਵੇਂ ਸ਼ਤਰੰਜ ਓਲੰਪੀਆਡ ’ਚ ਪਹਿਲੇ ਦਿਨ ਭਾਰਤੀ ਟੀਮ ਨੇ ਉਮੀਦ ਮੁਤਾਬਕ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਾਰੇ ਮੁਕਾਬਲੇ ਜਿੱਤ ਕੇ ‘ਕਲੀਨ ਸਵੀਪ’ ਕੀਤਾ। ਮੇਜ਼ਬਾਨ ਹੋਣ ਦੇ ਨਾਤੇ ਭਾਰਤ ਨੇ ਪੁਰਸ਼ ਅਤੇ ਮਹਿਲਾ ਵਰਗ ’ਚ 3-3 ਟੀਮਾਂ ਉਤਾਰੀਆਂ ਹਨ। ਦੋਨੋਂ ਮੁੱਖ ਟੀਮਾਂ ਤੋਂ ਇਲਾਵਾ ਭਾਰਤ ਦੀ ਬੀ ਅਤੇ ਸੀ ਟੀਮਾਂ ਨੇ ਵੀ ਅੱਜ 4-0 ਨਾਲ ਜਿੱਤ ਹਾਸਲ ਕੀਤੀ।

ਇਹ ਵੀ ਪੜ੍ਹੋ : ਲਵਲੀਨਾ ਵਲੋਂ ਉਦਘਾਟਨ ਸਮਾਰੋਹ ਵਿਚਾਲੇ ਹੀ ਛੱਡਣ 'ਤੇ ਦਲ ਪ੍ਰਮੁੱਖ ਨਾਰਾਜ਼

PunjabKesari

ਮਹਿਲਾ ਵਰਗ ’ਚ ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਟੀਮ ਨੇ ਹਰਿਕਾ ਦ੍ਰੌਣਾਵੱਲੀ ਦੇ ਬਿਨਾ ਅੱਜ ਰੋਮਾਂਚਕ ਮੁਕਾਬਲੇ ’ਚ ਤਜ਼ਾਕਿਸਤਾਨ ਨੂੰ ਹਰਾਇਆ। ਕੇਨੇਰੂ ਹੰਪੀ ਨੇ ਅੰਟੋਨੋਵਾ ਨਡਹੜਾ ਨੂੰ ਹਰਾ ਕੇ ਟੀਮ ਨੂੰ ਪਹਿਲੀ ਜਿੱਤ ਦੁਆਈ। ਉਸ ਤੋਂ ਬਾਅਦ ਆਰ. ਵੈਸ਼ਾਲੀ ਨੇ ਸਬਰੀਨਾ ਅਬਰੋਵਾ ਨੂੰ ਤਾਂ ਭਗਤੀ ਕੁਲਕਰਣੀ ਨੇ ਮੁਤਰੀਬਾ ਹੋਤਾਮੀ ਨੂੰ ਹਰਾਇਆ ਪਰ ਤਾਨੀਆ ਸਚਦੇਵਾ ਸੈਦੋਵਾ ਰੁਖਸ਼ੋਨਾ ਖਿਲਾਫ ਮੁਸ਼ਕਿਲ ਨਜ਼ਰ ਆ ਰਹੀ ਸੀ। ਇਸ ਦੌਰਾਨ ਤਾਨੀਆ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 6 ਘੰਟੇ ਅਤੇ 103 ਚਾਲਾਂ ਤੱਕ ਚੱਲੇ ਮੁਕਾਬਲੇ ’ਚ ਜਿੱਤ ਦਰਜ ਕਰਦੇ ਹੋਏ ਟੀਮ ਨੂੰ 4-0 ਦੀ ਮਨੋਵਿਗਿਆਨਕ ਬੜ੍ਹਤ ਦੁਆਉਣ ਵਾਲੀ ਜਿੱਤ ਦੁਆਈ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ: 100 ਮੀਟਰ ਬੈਕਸਟ੍ਰੋਕ ਮੁਕਾਬਲੇ ਦੇ ਫਾਈਨਲ 'ਚ ਪੁੱਜੇ ਸ਼੍ਰੀਹਰੀ ਨਟਰਾਜ

PunjabKesari

ਭਾਰਤ ਦੀ ਮਹਿਲਾ-ਬੀ ਟੀਮ ਨੇ ਵੇਲਸ ਨੂੰ ਤਾਂ ਮਹਿਲਾ ਸੀ ਟੀਮ ਨੇ ਹਾਂਗਕਾਂਗ ਨੂੰ 4-0 ਨਾਲ ਹਰਾਇਆ। ਭਾਰਤ ਦੀ ਪੁਰਸ਼ ਟੀਮ ਨੇ ਵੀ ਸ਼ਾਨਦਾਰ ਖੇਡ ਦਿਖਾਈ। ਭਾਰਤ ਦੀ ਮੁੱਖ ਟੀਮ ਅੱਜ ਚੋਟੀ ਦੇ ਖਿਡਾਰੀ ਪੋਂਟਾਲਾ ਹਰਿਕ੍ਰਿਸ਼ਣਾ ਦੇ ਬਿਨਾ ਉਤਰੀ ਅਤੇ ਉਸ ਨੇ ਜ਼ਿੰਮਬਾਵਬੇ ਨੂੰ 4-0 ਨਾਲ ਹਰਾਇਆ। ਟੀਮ ਲਈ ਵਿਦਿਤ ਗੁਜਰਾਤੀ, ਅਰਜੁਨ ਏਰੀਗਾਸੀ, ਸੁਨੀਲ ਨਾਰਾਇਣ ਅਤੇ ਤਜ਼ੁਰਬੇਕਾਰ ਕ੍ਰਿਸ਼ਣਨ ਸ਼ਸ਼ੀਕਿਰਣ ਨੇ ਜਿੱਤ ਦਰਜ ਕੀਤੀ। ਭਾਰਤ ਦੀ ਯੁਵਾ ਟੀਮ-ਬੀ ਨੇ ਅਮਰੀਕਾ ਨੂੰ 4-0 ਨਾਲ ਹਰਾਇਆ, ਜਿਸ ’ਚ ਨਿਹਾਲ ਸਰੀਨ, ਅਧਿਬਨ ਭਾਸਕਰਨ, ਡੀ ਗੁਕੇਸ਼ ਅਤੇ ਰੌਣਕ ਸਾਧਵਾਨੀ ਨੇ ਜਿੱਤ ਦਰਜ ਕੀਤੀ। ਭਾਰਤ ਦੀ ‘ਸੀ’ ਟੀਮ ਨੇ ਸੁਡਾਨ ਨੂੰ 4-0 ਨਾਲ ਹਰਾਇਆ ਅਤੇ ਇਸ ਤਰ੍ਹਾਂ ਪਹਿਲੇ ਦਿਨ ਭਾਰਤ ਨੇ ਕੁੱਲ 24 ਅੰਕ ਬਣਾਏ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏੇ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News