ਪੈਰਿਸ ਓਲੰਪਿਕ-2024 ''ਚ ਸ਼ਾਮਲ ਹੋ ਸਕਦੀ ਹੈ ਸ਼ਤਰੰਜ !

02/14/2019 9:25:45 PM

ਪੈਰਿਸ (ਨਿਕਲੇਸ਼ ਜੈਨ)— ਵਿਸ਼ਵ ਸ਼ਤਰੰਜ ਸੰਘ ਨੇ ਪਿਛਲੇ ਦਿਨੀਂ ਸ਼ਤਰੰਜ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕੀਤੇ ਜਾਣ ਦੀ ਦਿਸ਼ਾ ਵਿਚ ਇਕ ਸ਼ੁਰੂਆਤੀ ਸਫਲਤਾ ਹਾਸਲ ਕਰ ਲਈ ਹੈ। ਸ਼ਤਰੰਜ ਨੂੰ 2024 ਵਿਚ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਵਿਚ ਸ਼ਾਮਲ ਕੀਤੇ ਜਾਣ ਵਾਲੀਆਂ ਸੰਭਾਵਿਤ ਖੇਡਾਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ। ਪਿਛਲੇ ਦਿਨੀਂ ਵਿਸ਼ਵ ਸ਼ਤਰੰਜ ਦੇ ਮੌਜੂਦਾ ਮੁਖੀ ਆਕਾਰਦੀ ਦੁਆਰਕੋਵਿਚ ਨੇ ਫਰਾਂਸ ਸ਼ਤਰੰਜ ਸੰਘ ਦੇ ਮੁਖੀ ਨਾਲ ਮਿਲ ਕੇ ਫਰਾਂਸ ਓਲੰਪਿਕ ਕਮੇਟੀ ਦੇ ਮੁਖੀ ਡੇਨਿਸ ਮਾਸੇਲੀਗਾ ਨਾਲ ਮੁਲਾਕਾਤ ਕੀਤੀ ਤੇ ਇਸ  ਬਾਰੇ ਵਿਚ ਅਧਿਕਾਰਤ ਐਲਾਨ ਕੀਤਾ ਗਿਆ। ਹੁਣ ਜੇਕਰ ਸ਼ਤਰੰਜ ਸੰਘ ਆਪਣੀ ਦਾਅਵੇਦਾਰੀ ਸਾਬਤ ਕਰਨ ਵਿਚ ਸਫਲ ਰਹਿੰਦਾ ਹੈ ਤਾਂ ਇਹ ਇਕ ਵੱਡੀ ਕਾਮਯਾਬੀ ਹੋਵੇਗੀ।

PunjabKesari
ਰੈਪਿਡ ਤੇ ਬਲਿਟਜ਼ ਫਾਰਮੈੱਟ ਹੋ ਸਕਦੇ ਨੇ ਸ਼ਾਮਲ 
ਸ਼ਤਰੰਜ ਖੇਡ ਦੇ ਕਲਾਸੀਕਲ ਫਾਰਮੈੱਟ ਦਾ ਓਲੰਪਿਕ ਵਿਚ ਸ਼ਾਮਲ ਹੋਣਾ ਤਾਂ ਲਗਭਗ ਤੈਅ ਹੈ ਪਰ ਬਲਿਟਜ਼ (3 ਮਿੰਟ) ਤੇ ਰੈਪਿਡ (10 ਮਿੰਟ) ਜ਼ਰੂਰ ਇਸ ਵਿਚ ਸ਼ਾਮਲ ਹੋ ਸਕਦੇ ਹਨ। ਫਿਲਹਾਲ ਦੁਨੀਆ ਭਰ ਵਿਚ 189 ਦੇਸ਼ ਸ਼ਤਰੰਜ ਅਧਿਕਾਰਤ ਤੌਰ 'ਤੇ ਖੇਡਦੇ ਹਨ ਤੇ ਦੁਨੀਆ ਵਿਚ ਸ਼ਤਰੰਜ ਦੇ ਰਜਿਸਟਰਡ ਖਿਡਾਰੀਆਂ ਦੀ ਗਿਣਤੀ ਕਰੋੜਾਂ ਵਿਚ ਹੈ। ਅਜਿਹੇ ਵਿਚ ਸ਼ਤਰੰਜ ਨੂੰ ਓਲੰਪਿਕ ਵਿਚ ਸ਼ਾਮਲ ਕੀਤਾ ਜਾਣਾ  ਕਾਫੀ ਆਸਾਨ ਹੈ। ਇਕੱਲੇ ਭਾਰਤ ਵਿਚ ਸ਼ਤਰੰਜ ਦੇ 80,000 ਤੋਂ ਵੱਧ  ਰਜਿਸਟਰਡ ਖਿਡਾਰੀ ਹਨ।
ਭਾਰਤ ਲਈ ਹੋਵੇਗਾ ਫਾਇਦੇਮੰਦ 
ਸ਼ਤਰੰਜ ਖੇਡ ਵਿਚ ਮਹਾਸ਼ਕਤੀ ਬਣਨ ਵੱਲ ਵਧ ਰਿਹਾ  ਭਾਰਤ 2024 ਤਕ ਹੋਰ ਮਜ਼ਬੂਤ ਰੂਪ ਲੈ ਚੁੱਕਾ ਹੋਵੇਗਾ ਤੇ ਵਿਦਿਤ, ਅਧਿਭਨ, ਸੇਥੂਰਮਨ ਵਰਗੇ ਧਾਕੜ ਖਿਡਾਰੀਆਂ ਤੋਂ ਇਲਾਵਾ ਗੁਕੇਸ਼, ਪ੍ਰਗਿਆਨੰਦਾ ਤੇ ਨਿਹਾਲ ਵਰਗੇ ਨੰਨ੍ਹੇ ਮਾਸਟਰਜ਼ ਭਾਰਤ ਨੂੰ ਅੱਗੇ ਲਿਜਾਣ ਨੂੰ ਤਿਆਰ ਹੋਣਗੇ।  ਮਹਿਲਾ ਵਰਗ ਵਿਚ ਵੀ ਹੰਪੀ, ਹਰਿਕਾ  ਤੇ  ਦਿਵਿਆ ਦੇਸ਼ਮੁਖੀ ਵਰਗੀਆਂ ਪ੍ਰਤਿਭਾਸ਼ਾਲੀ ਖਿਡਾਰਨਾਂ ਤੋਂ ਕਾਫੀ ਉਮੀਦ  ਕੀਤੀ ਜਾ ਸਕਦੀ ਹੈ।


Gurdeep Singh

Content Editor

Related News