ਸ਼ਤਰੰਜ : ਹਰਿਕਾ ਦ੍ਰੋਣਾਵਲੀ ਪਹੁੰਚੀ ਮਹਿਲਾ ਸਪੀਡ ਗ੍ਰਾਂ. ਪਰੀ. 'ਚ

06/22/2020 3:09:43 AM

ਮਾਸਕੋ (ਰੂਸ) (ਨਿਕਲੇਸ਼ ਜੈਨ)- ਭਾਰਤ ਦੀ ਨੰਬਰ-2 ਮਹਿਲਾ ਖਿਡਾਰੀ ਹਰਿਕਾ ਦ੍ਰੋਣਾਵਲੀ ਆਖਿਰਕਾਰ ਆਪਣੀ ਤੀਜੀ ਕੋਸ਼ਿਸ਼ ਵਿਚ ਫਿਡੇ ਮਹਿਲਾ ਸਪੀਡ ਸ਼ਤਰੰਜ ਦੇ ਤੀਜੇ ਪੜਾਅ ਮਤਲਬ ਗ੍ਰਾਂ. ਪਰੀ. ਵਿਚ ਜਗ੍ਹਾਂ ਬਣਾਉਣ 'ਚ ਕਾਮਯਾਬ ਹੋ ਗਈ। ਪਹਿਲੇ ਦੋ ਮੁਕਾਬਲਿਆਂ ਵਿਚ ਬੇਰੰਗ ਨਜ਼ਰ ਆਈ ਹਰਿਕਾ ਤੀਜੇ ਦਿਨ ਜਿਵੇਂ ਚੋਣ ਹੋਣ ਦੀ ਇੱਛਾ ਨਾਲ ਹੀ ਖੇਡਗੀ ਨਜ਼ਰ ਆਈ। ਪਹਿਲੇ ਦੋ ਦਿਨ ਦੇ ਟੂਰਨਾਮੈਂਟ ਵਿਚ ਮੁਕਾਬਲੇ ਕ੍ਰਮਵਾਰ 5+1 ਤੇ 3+1 ਮਿੰਟ ਦੇ ਹੋਏ ਸਨ, ਜਦਕਿ ਅੱਜ ਬੁਲੇਟ ਸ਼ਤਰੰਜ ਮਤਲਬ 1-1 ਮਿੰਟ ਦੇ ਮੁਕਾਬਲੇ ਵਿਚ ਹਰਿਕਾ ਨੇ ਪਹਿਲਾਂ ਤਾਂ ਟਾਪ-8 ਵਿਚ ਜਗ੍ਹਾ ਬਣਾਈ ਤੇ ਫਿਰ ਪਲੇਅ ਆਫ ਮੁਕਾਬਲੇ ਵਿਚ ਹਰਿਕਾ ਨੇ ਪਹਿਲਾਂ ਰੂਸ ਦੀ ਗੁਨਿਨਾ ਵਾਲੇਂਟੀਨਾ ਨੂੰ 2-0 ਨਾਲ ਹਰਾਉਂਦਿਆਂ ਟਾਪ -4 ਵਿਚ ਜਗ੍ਹਾ ਬਣਾਈ ਤੇ ਉਸ ਤੋਂ ਬਾਅਦ ਰੂਸ ਦੀ ਹੀ ਅਲਿਨਾ ਕਾਸ਼ਲਿਨਸਕਾਯਾ ਨੂੰ 2-0 ਨਾਲ ਹਰਾ ਕੇ ਗ੍ਰੀ. ਪਰੀ. ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਬਣ ਗਈ। ਇਸ ਤੋਂ ਇਲਾਵਾ ਯੂਕ੍ਰੇਨ ਦੀ ਨਤਾਲੀਆਂ ਜਹੂਖੋਵਾ, ਪੇਰੂ ਦੀ ਕੋਰੀ ਦੇਸੀ, ਰੂਸ ਦੀ ਗੁਨਿਨਾ ਵਾਲੇਂਟੀਨਾ, ਜਾਰਜੀਆ ਦੀ ਨਾਨਾ ਦਗਨਿਡਜੇ ਤੇ ਨਿਨੋ ਖੋਮੇਰਕੀ, ਰੂਸ ਦੀ ਅਲਾਨ ਕਾਸ਼ਲਿਨਸਕਾਯਾ ਤੇ ਅਜਰਬੈਜਾਨ ਦੀ ਗੁਨਯ ਮਮਦਜੜਾ ਵੀ ਪਲੇਅ ਆਫ ਦਿ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੀਆਂ।


Gurdeep Singh

Content Editor

Related News