ਸ਼ਤਰੰਜ : ਕੋਨੇਰੂ ਹੰਪੀ ਨੇ ਯੂਕ੍ਰੇਨ ਦੀ ਅੰਨਾ ਨਾਲ ਖੇਡਿਆ ਡਰਾਅ, ਬੜ੍ਹਤ ਬਰਕਰਾਰ

Saturday, Dec 07, 2019 - 02:51 AM (IST)

ਸ਼ਤਰੰਜ : ਕੋਨੇਰੂ ਹੰਪੀ ਨੇ ਯੂਕ੍ਰੇਨ ਦੀ ਅੰਨਾ ਨਾਲ ਖੇਡਿਆ ਡਰਾਅ, ਬੜ੍ਹਤ ਬਰਕਰਾਰ

ਮੋਨਾਕੋ (ਨਿਕਲੇਸ਼ ਜੈਨ)- ਫਿਡੇ ਮਹਿਲਾ ਗ੍ਰਾਂ. ਪ੍ਰੀ. ਦੇ ਤੀਜੇ ਰਾਊਂਡ ਵਿਚ ਭਾਰਤ ਦੀ ਕੋਨੇਰੂ ਹੰਪੀ ਨੇ ਯੂਕੇਨ ਦੀ ਅੰਨਾ ਮੁਜਯਚੁਕ ਨਾਲ ਕਾਲੇ ਮੋਹਰਿਆਂ ਨਾਲ ਡਰਾਅ ਖੇਡਦੇ ਹੋਏ 2.5 ਅੰਕ ਬਣਾ ਕੇ ਆਪਣੀ ਸਿੰਗਲ ਬੜ੍ਹਤ ਨੂੰ ਕਾਇਮ ਰੱਖਿਆ ਹੈ। ਭਾਰਤ ਦੀ ਵਿਸ਼ਵ ਨੰਬਰ-10 ਦ੍ਰੋਣਾਵਲੀ ਹਰਿਕਾ ਨੇ ਪਹਿਲਾ ਰਾਊਂਡ ਡਰਾਅ ਖੇਡਣ ਤੋਂ ਬਾਅਦ ਦੂਜੇ ਰਾਊਂਡ ਵਿਚ ਜਰਮਨੀ ਦੀ ਐਲਿਜ਼ਾਬੇਥ ਪੇਹਟਜ਼ ਨੂੰ ਹਰਾਇਆ ਤੇ ਫਿਰ ਸਵੀਡਨ ਦੀ ਪਿਯਾ ਕ੍ਰਾਮਲਿੰਗ ਨਾਲ ਡਰਾਅ ਖੇਡ ਕੇ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਲ ਕਰ ਲਿਆ।
ਤੀਜੇ ਰਾਊਂਡ ਵਿਚ ਪਹਿਲੇ 2 ਰਾਊਂਡ ਵਿਚ ਹਾਰ ਨਾਲ ਸ਼ੁਰੂਆਤ ਕਰਨ ਵਾਲੀ ਗੁਨਿਨਾ ਵਾਲੇਂਟੀਨਾ ਨੇ ਹਮਵਤਨ ਸਾਬਕਾ ਵਿਸ਼ਵ ਚੈਂਪੀਅਨ ਅਲੈਗਜ਼ੈਂਡ੍ਰਾ ਕੋਸਿਟਨੀਯੁਕ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤੇ ਵਿਸ਼ਵ ਰੈਪਿਡ ਚੈਂਪੀਅਨ ਲਾਗਨੋ ਕਾਟੇਰਯਨਾ ਨੂੰ ਮਜ਼ਬੂਤ ਮਾਰੀਆ ਨੇ ਹਰਾਉਂਦਿਆਂ ਹੰਪੀ ਤੋਂ ਮਿਲੀ ਹਾਰ ਤੋਂ ਬਾਅਦ ਚੰਗੀ ਵਾਪਸੀ ਕੀਤੀ।


author

Gurdeep Singh

Content Editor

Related News