ਸ਼ਤਰੰਜ : ਹੰਪੀ ਸੈਮੀਫਾਈਨਲ ''ਚ, ਹੁਣ ਇਫਾਨ ਨਾਲ ਖੇਡੇਗੀ ਮੁਕਾਬਲਾ
Saturday, Jul 18, 2020 - 01:14 AM (IST)
ਮਾਸਕੋ (ਰੂਸ) (ਨਿਕਲੇਸ਼ ਜੈਨ)– ਭਾਰਤ ਦੀ ਚੋਟੀ ਦੀ ਮਹਿਲਾ ਖਿਡਾਰੀ ਗ੍ਰੈਂਡਮਾਸਟਰ ਕੋਨੇਰੂ ਹੰਪੀ ਫਿਡੇ ਮਹਿਲਾ ਸਪੀਡ ਸ਼ਤਰੰਜ ਗ੍ਰਾਂ. ਪੀ. ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਕੁਆਰਟਰ ਫਾਈਨਲ ਵਿਚ ਖੇਡੇ ਗਏ ਆਪਣੇ ਪਲੇਅ ਆਫ ਮੁਕਾਬਲੇ ਵਿਚ ਉਸ ਨੇ ਰੂਸ ਦੀ ਬਿਹਤਰੀਨ ਲੈਅ ਵਿਚ ਚੱਲ ਰਹੀ ਤੇ ਪਿਛਲਾ ਗ੍ਰਾਂ. ਪ੍ਰੀ. ਜਿੱਤ ਚੁੱਕੀ ਗੁਨਿਨਾ ਵਾਲੇਂਟੀਨਾ ਨੂੰ 6-5 ਨਾਲ ਹਰਾਉਂਦੇ ਹੋਏ ਆਖਰੀ-4 ਵਿਚ ਪ੍ਰਵੇਸ਼ ਕੀਤਾ। ਦੋਵਾਂ ਵਿਚਾਲੇ ਖੇਡੇ ਗਏ ਕੁਲ 11 ਮੁਕਾਬਲਿਆਂ ਵਿਚ ਕੋਨੇਰੂ ਹੰਪੀ ਨੇ 5 ਮੁਕਾਬਲੇ ਜਿੱਤੇ, 4 ਮੁਕਾਬਲਿਆਂ ਵਿਚੋਂ ਗੁਨਿਨਾ ਨੇ ਬਾਜ਼ੀ ਆਪਣੇ ਨਾਂ ਕੀਤੀ ਜਦਕਿ 2 ਮੁਕਾਬਲੇ ਡਰਾਅ ਰਹੇ। ਵੱਡੀ ਗੱਲ ਇਹ ਰਹੀ ਕਿ ਸ਼ੁਰੂਆਤ ਤੋਂ ਹੀ ਗੁਨਿਨਾ ਨੇ 2-0 ਦੀ ਬੜ੍ਹਤ ਦੇ ਨਾਲ ਸ਼ੁਰੂਆਤ ਕੀਤੀ ਸੀ ਪਰ ਹੰਪੀ ਨੇ ਜ਼ੋਰਦਾਰ ਵਾਪਸੀ ਕੀਤੀ।
ਹੁਣ ਸੈਮੀਫਾਈਨਲ ਵਿਚ ਕੋਨੇਰੂ ਦੇ ਸਾਹਮਣੇ ਉਸਦੀ ਸਾਬਕਾ ਵਿਸ਼ਵ ਚੈਂਪੀਅਨ ਵਿਰੋਧੀ ਚੀਨ ਦੀ ਵਿਸ਼ਵ ਨੰਬਰ-1 ਹਾਓ ਇਫਾਨ ਹੋਵੇਗੀ, ਜਿਸ ਨੇ ਕੁਆਰਟਰ ਫਾਈਨਲ ਵਿਚ ਕਜ਼ਾਕਿਸਤਾਨ ਦੀ ਅਬਦੁਮਲਿਕ ਜਯਾਂਸਾਯਾ ਨੂੰ 7.5-3.5 ਦੇ ਵੱਡੇ ਫਰਕ ਨਾਲ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਹੈ। ਹਾਲਾਂਕਿ ਭਾਰਤ ਦੀ ਨੰਬਰ-2 ਖਿਡਾਰਨ ਹਰਿਕਾ ਦ੍ਰੋਣਾਵਲੀ ਇਕ ਵਾਰ ਫਿਰ ਸੈਮੀਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕੀ ਤੇ ਰੂਸ ਦੀ ਅਲੈਂਗਜ਼ੈਂਡ੍ਰਾ ਕੋਸਟੇਨਿਯੁਕ ਨੇ ਉਸ ਨੂੰ 9-3 ਦੇ ਵੱਡੇ ਫਰਕ ਨਾਲ ਹਰਾਉਂਦੇ ਹੋਏ ਇਕਪਾਸੜ ਜਿੱਤ ਦਰਜ ਕਰਦਿਆਂ ਬਾਹਰ ਕਰ ਦਿੱਤਾ। ਹਾਲਾਂਕਿ ਭਾਰਤ ਦੀ ਨੰਬਰ-2 ਖਿਡਾਰਨ ਹਰਿਕਾ ਦ੍ਰੋਣਾਵਲੀ ਇਕ ਵਾਰ ਫਿਰ ਸੈਮੀਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕੀ ਤੇ ਰੂਸ ਦੀ ਅਲੈਂਗਜ਼ੈਂਡ੍ਰਾ ਕੋਸਟੇਨਿਯੁਕ ਨੇ ਉਸ ਨੂੰ 9-3 ਦੇ ਵੱਡੇ ਫਰਕ ਨਾਲ ਹਰਾਉਂਦੇ ਹੋਏ ਇਕਪਾਸੜ ਜਿੱਤ ਦਰਜ ਕਰਦਿਆਂ ਬਾਹਰ ਕਰ ਦਿੱਤਾ।