ਸ਼ਤਰੰਜ : ਭਗਤੀ ਤੇ ਵੰਤਿਕਾ ਸਾਂਝੀ ਬੜ੍ਹਤ ''ਤੇ

Sunday, Jul 21, 2019 - 09:37 PM (IST)

ਸ਼ਤਰੰਜ : ਭਗਤੀ ਤੇ ਵੰਤਿਕਾ ਸਾਂਝੀ ਬੜ੍ਹਤ ''ਤੇ

ਕਰਾਈਕੁਡੀ (ਨਿਕਲੇਸ਼ ਜੈਨ) — ਤਾਮਿਲਨਾਡੂ 'ਚ ਭਾਰਤੀ ਮਹਿਲਾ ਸੀਨੀਅਰ ਸ਼ਤਰੰਜ ਚੈਂਪੀਅਨਸ਼ਿਪ 'ਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਕੁਲ 106 ਖਿਡਾਰਨਾਂ ਹਿੱਸਾ ਲੈ ਰਹੀਆਂ ਹਨ। 
11 ਰਾਊਂਡਜ਼ ਦੀ ਇਸ ਚੈਂਪੀਅਨਸ਼ਿਪ 'ਚ ਸ਼ੁਰੂਆਤੀ 4 ਰਾਊਂਡ ਤੋਂ ਬਾਅਦ ਏਅਰ ਇੰਡੀਆ ਦੀ ਮਹਿਲਾ ਗ੍ਰੈਂਡ ਮਾਸਟਰ ਭਗਤੀ ਕੁਲਕਰਣੀ ਆਪਣੇ ਚਾਰੇ ਮੈਚ ਜਿੱਤ ਕੇ ਸਾਂਝੀ ਬੜ੍ਹਤ 'ਤੇ ਚੱਲ ਰਹੀ ਹੈ ਤੇ ਅਗਲੇ ਰਾਊਂਡ 'ਚ ਹੁਣ ਉਹ ਦਿੱਲੀ ਦੀ ਵਤਿੰਕਾ ਅਗਰਵਾਲ ਨਾਲ ਮੁਕਾਬਲਾ ਖੇਡੇਗੀ, ਜਿਹੜੀ ਆਪਣੇ ਚਾਰੇ ਮੈਚ ਜਿੱਤ ਕੇ ਬੜ੍ਹਤ 'ਚ ਸ਼ਾਮਲ ਹੈ। ਭਗਤੀ ਨੇ ਚੌਥੇ ਰਾਊਂਡ 'ਚ ਮਹਿਲਾ ਇੰਟਰਨੈਸ਼ਨਲ ਮਾਸਟਰ ਭਗਿਆਸ਼੍ਰੀ ਥਿਪਸੇ ਨੂੰ ਹਰਾਇਆ, ਜਦਕਿ ਵਤਿੰਕਾ ਅਗਰਵਾਲ ਨੇ ਤਾਮਿਲਨਾਡੂ ਦੀ ਨੰਧਿਧਾ ਪੀ. ਬੀ. ਨੂੰ ਹਰਾਇਆ।
ਹੋਰਨਾਂ ਨਤੀਜਿਆਂ ਵਿਚ ਟਾਪ ਸੀਡ ਪੀ. ਐੱਸ. ਪੀ. ਬੀ. ਦੀ ਸੌਮਿਆ ਸਵਾਮੀਨਾਥਨ ਨੇ ਮੱਧ ਪ੍ਰਦੇਸ਼ ਦੀ ਨਿਤਯਤਾ ਜੈਨ, ਏਅਰ ਇੰਡੀਆ ਦੀ ਵਿਜੇਲਕਸ਼ਮੀ ਸੁਬਰਾਮਣੀਅਮ ਨੇ ਆਂਧਰਾ ਪ੍ਰਦੇਸ਼ ਦੀ ਹਰਸ਼ਿਤਾ ਗੁਦਾਂਤੀ, ਮਹਾਰਾਸ਼ਟਰ ਦੀ ਮੁਦੁਲ ਦੇਹਾਂਕਰ ਨੇ ਰੇਲਵੇ ਦੀ ਐੱਸ. ਮਹਾਲਕਸ਼ਮੀ ਨੂੰ ਹਰਾਇਆ। 


author

Gurdeep Singh

Content Editor

Related News