ਸ਼ਤਰੰਜ : ਅਲੀਰੇਜਾ ਦੀ ਵਾਪਸੀ, ਡੇਵਿਡ ਨੂੰ ਹਰਾ ਕੇ ਫਿਰ ਬਣਾਈ ਬੜ੍ਹਤ

11/08/2021 2:26:16 AM

ਰੀਗਾ (ਲਾਤੀਵੀਆ) (ਨਿਕਲੇਸ਼ ਜੈਨ)- ਫਿਡੇ ਗ੍ਰੈਂਡ ਸਵਿਸ ਦੇ 10ਵੇਂ ਰਾਊਂਡ ਵਿਚ ਪਿਛਲੇ ਰਾਊਂਡ ਵਿਚ ਮਿਲੀ ਹਾਰ ਨੂੰ ਪਿੱਛੇ ਛੱਡਦੇ ਹੋਏ ਫਰਾਂਸ ਦੇ ਅਲੀਰੇਜਾ ਫਿਰੌਜਾ ਨੇ ਜਿੱਤ ਦੇ ਨਾਲ ਵਾਪਸੀ ਕਰਦੇ ਹੋਏ ਇਕ ਵਾਰ ਫਿਰ ਸਿੰਗਲ ਬੜ੍ਹਤ ਕਾਇਮ ਕਰ ਲਈ ਹੈ। 10ਵੇਂ ਰਾਊਂਡ ਵਿਚ ਅਲੀਰੇਜਾ ਨੇ ਸਫੈਦ ਮੋਹਰਿਆਂ ਨਾਲ ਬੇਹੱਦ ਹਮਲਾਵਰ ਸ਼ਤਰੰਜ ਖੇਡਦੇ ਹੋਏ ਇੰਗਲੈਂਡ ਦੇ ਡੇਵਿਡ ਹਾਵੇਲ ਨੂੰ ਇਟਾਲੀਅਨ ਓਪਨਿੰਗ ਵਿਚ 57 ਚਾਲਾਂ ਵਿਚ ਹਾਰ ਮੰਨਣ 'ਤੇ ਮਜ਼ਬੂਰ ਕਰ ਦਿੱਤਾ ਹੈ।

ਇਹ ਖਬ਼ਰ ਪੜ੍ਹੋ-  ਕ੍ਰਿਸ ਗੇਲ ਦਾ ਸੰਨਿਆਸ 'ਤੇ ਵੱਡਾ ਬਿਆਨ, ਦੱਸਿਆ ਕਿੱਥੇ ਖੇਡਣਾ ਚਾਹੁੰਦੇ ਹਨ ਵਿਦਾਈ ਮੈਚ


ਨੌਵੇਂ ਰਾਊਂਡ ਵਿਚ ਅਲੀਰੇਜਾ ਨੂੰ ਹਰਾ ਕੇ ਸਾਂਝੇ ਬੜ੍ਹਤ ਬਣਾਉਣ ਵਾਲੇ ਫਬਿਆਨੋ ਕਰੂਆਨਾ ਨੇ ਇਸ ਰਾਊਂਡ ਵਿਚ ਫਰਾਂਸ ਦੇ ਮੈਕਸਿਮ ਲਾਗ੍ਰੇਵ ਨਾਲ ਡਰਾਅ ਖੇਡਿਆ ਤੇ ਹੁਣ ਉਹ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਖਿਸਕ ਗਿਆ ਹੈ।

ਇਹ ਖਬ਼ਰ ਪੜ੍ਹੋ- NZ vs AFG : ਰਾਸ਼ਿਦ ਖਾਨ ਨੇ ਟੀ20 ਕਰੀਅਰ ਦੀਆਂ 400 ਵਿਕਟਾਂ ਕੀਤੀਆਂ ਪੂਰੀਆਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News