ਸ਼ਤਰੰਜ : ਅਧਿਭਨ, ਹਰਿਕਾ ਤੇ ਪ੍ਰਗਿਆਨੰਦਾ ਨੇ ਕੀਤੀ ਜਿੱਤ ਨਾਲ ਸ਼ੁਰੂਆਤ
Saturday, Jul 17, 2021 - 03:17 AM (IST)
ਸੋਚੀ (ਰੂਸ) (ਨਿਕਲੇਸ਼ ਜੈਨ) - ਫਿਡੇ ਵਿਸ਼ਵ ਕੱਪ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਦੌਰ ਦੇ ਮੁਕਾਬਲੇ ਸ਼ੁਰੂ ਹੋ ਗਏ ਹਨ। ਦੂਜੇ ਦੌਰ ਵਿਚ ਪਹੁੰਚੇ 12 ਭਾਰਤੀ ਖਿਡਾਰੀਆਂ ਵਿਚੋਂ ਤਿੰਨ ਖਿਡਾਰੀ ਪਹਿਲਾ ਮੁਕਾਬਲਾ ਜਿੱਤਣ ਵਿਚ ਕਾਮਯਾਬ ਰਹੇ ਜਦਕਿ 8 ਦੇ ਮੁਕਾਬਲੇ ਡਰਾਅ ਹੋਏ ਅਤੇ ਇਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਓਪਨ ਵਰਗ ਵਿਚ ਭਾਰਤ ਦੇ ਅਧਿਭਨ ਭਾਸਕਰਨ ਤੇ ਪ੍ਰਗਿਆਨੰਦਾ ਨੇ ਕ੍ਰਮਵਾਰ ਪੈਰਾਗਵੇ ਦੇ ਡੇਲਗਾਡੋ ਰੇਮਿਰੇਜ ਤੇ ਅਰਮੀਨੀਆ ਦੇ ਗੈਬ੍ਰੀਏਲ ਸਰਗਿਸਯਾਨ ਨੂੰ ਹਰਾਉਂਦੇ ਹੋਏ 1-0 ਦੀ ਬੜ੍ਹਤ ਬਣਾ ਲਈ ਹੈ ਜਦਕਿ ਮਹਿਲਾ ਵਰਗ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕਰਨ ਲਈ ਪ੍ਰਤੀਯੋਗਿਤਾ ਵਿਚ ਚੋਟੀ ਦੀ ਭਾਰਤੀ ਖਿਡਾਰਨ ਹਰਿਕਾ ਦ੍ਰੋਣਾਵਲੀ ਨੇ ਇੰਡੋਨੇਸ਼ੀਆ ਦੀ ਓਲੀਆ ਮਦੀਨਾ ਨੂੰ ਹਰਾਉਂਦੇ ਹੋਏ ਤੀਜੇ ਦੌਰ ਵੱਲ ਕਦਮ ਵਧਾ ਦਿੱਤੇ ਸਨ।
ਇਹ ਖ਼ਬਰ ਪੜ੍ਹੋ- ਮਲਾਨ ਨੇ ਆਇਰਲੈਂਡ ਵਿਰੁੱਧ ਬਣਾਈਆਂ 177 ਦੌੜਾਂ, ਡਿਵੀਲੀਅਰਸ ਦਾ ਇਹ ਰਿਕਾਰਡ ਤੋੜਿਆ
ਚੋਟੀ ਦੇ ਭਾਰਤੀ ਖਿਡਾਰੀ ਪੇਂਟਾਲਾ ਹਰਿਕ੍ਰਿਸ਼ਣਾ ਅਤੇ ਵਿਦਿਤ ਗੁਜਰਾਤੀ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕੀਤੀ। ਦੋਵਾਂ ਨੇ ਕ੍ਰਮਵਾਰ ਕਿਊਬਾ ਦੇ ਕੂਏਸਾਦਾ ਪੇਰੇਜ ਤੇ ਬ੍ਰਾਜ਼ੀਲ ਦੇ ਅਲੈਗਜ਼ੈਂਡਰ ਫੇਅਰ ਨਾਲ ਬਾਜ਼ੀਆਂ ਡਰਾਅ ਖੇਡੀਆਂ। ਹੋਰਨਾਂ ਭਾਰਤੀਆਂ ਵਿਚ ਅਰਵਿੰਦ ਚਿੰਦਾਂਬਰਮ ਨੇ ਉਜਬੇਕਿਸਤਾਨ ਦੇ ਅਬਦੁਸਾਰੋਵ ਨੋਦਿਰਬੇਕ ਨਾਲ, ਗੁਰੇਸ਼ ਨੇ ਰੂਸ ਦੇ ਡੇਨੀਅਲ ਡੂਬੋਵ ਨਾਲ, ਨਿਹਾਲ ਸਰੀਨ ਨੇ ਸਨਨ ਸਜੁਗਿਰਵ ਨਾਲ ਬਾਜ਼ੀਆਂ ਡਰਾਅ ਖੇਡੀਆਂ। ਮਹਿਲਾ ਵਰਗ ਵਿਚ ਭਾਰਤੀ ਕੁਲਕਰਨੀ ਨੇ ਰੂਸ ਦੀ ਨਤਾਲੀਆ ਪਾਗੋਨਿਨਾ ਨਾਲ, ਪਦਮਿਨੀ ਰਾਊਤ ਨੇ ਈਰਾਨ ਦੀ ਸਾਰਾਸਦਾਤ ਖਜੇਮਲਸਰੀਹ ਨਾਲ ਤੇ ਵੈਸ਼ਾਲੀ ਨੇ ਜਾਰਜੀਆ ਦੀ ਬੇਲਾ ਖੋਟੇਨਸ਼ਵਲੀ ਨਾਲ ਬਾਜ਼ੀਆਂ ਡਰਾਅ ਖੇਡੀਆਂ। ਇਕਲੌਤੀ ਹਾਰ ਇਨਯਾਨ ਪੀ. ਨੂੰ ਮਿਲੀ। ਉਸ ਨੂੰ ਰੂਸ ਦੇ ਏਵੇਗੇਨੀ ਤੋਮਸ਼ੇਵੇਵਸ਼ਕੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਅੰਮ੍ਰਿਤਸਰ ਦੇ ਗੋਲਡਨ ਗੇਟ ’ਤੇ ਜਸ਼ਨ ਜਾਂ ਸ਼ਕਤੀ ਪ੍ਰਦਰਸ਼ਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।