ਚੇਨਈਅਨ ਨੂੰ ਹਰਾ ਕੇ ਐੱਫ.ਸੀ. ਗੋਆ ਦੂਜੇ ਸਥਾਨ ''ਤੇ
Friday, Mar 01, 2019 - 09:30 AM (IST)

ਪਣਜੀ— ਐੱਫ.ਸੀ. ਗੋਆ ਨੇ ਹੇਠਲੀ ਪਾਇਦਾਨ 'ਤੇ ਚਲ ਰਹੇ ਚੇਨਈਅਨ ਐੱਫ.ਸੀ. ਦੇ ਖਿਲਾਫ 1-0 ਦੀ ਜਿੱਤ ਦੇ ਨਾਲ ਵੀਰਵਾਰ ਨੂੰ ਇੱਥੇ ਇੰਡੀਅਨ ਸੁਪਰ ਲੀਗ ਸਕੋਰ ਬੋਰਡ 'ਚ ਦੂਜਾ ਸਥਾਨ ਹਾਸਲ ਕੀਤਾ। ਗੋਆ ਦੀ ਟੀਮ ਦੇ ਹੁਣ 34 ਅੰਕ ਹੋ ਗਏ ਹਨ ਜੋ ਬੈਂਗਲੁਰੂ ਐੱਫ.ਸੀ. ਦੇ ਬਰਾਬਰ ਹਨ। ਪਰ ਹੈੱਡ-ਟੂ-ਹੈੱਡ ਮੈਚਾਂ 'ਚ ਬਿਹਤਰ ਪ੍ਰਦਰਸ਼ਨ ਦੇ ਕਾਰਨ ਬੈਂਗਲੁਰੂ ਦੀ ਟੀਮ ਚੋਟੀ 'ਤੇ ਹੈ। ਮੈਚ ਦਾ ਇਕਮਾਤਰ ਗੋਲ 26ਵੇਂ ਮਿੰਟ 'ਚ ਗੋਆ ਦੇ ਸਟਾਰ ਫੇਰਾਨ ਕੋਰੋਮਿਨਾਸ ਨੇ ਕੀਤਾ। ਇਹ ਉਨ੍ਹਾਂ ਟੂਰਨਾਮੈਂਟ 'ਚ 14ਵਾਂ ਗੋਲ ਹੈ ਜਿਸ ਨਾਲ ਉਨ੍ਹਾਂ ਨੇ ਗੋਲਡਨ ਬੂਟ ਦੀ ਦੌੜ 'ਚ ਆਪਣੀ ਬੜ੍ਹਤ ਹੋਰ ਮਜ਼ਬੂਤ ਕੀਤੀ।