CSK v PBKS : ਪੰਜਾਬ ਕਿੰਗਜ਼ ਵਿਰੁੱਧ ਚੇਨਈ ਦਾ ਪੱਲੜਾ ਭਾਰੀ
Thursday, Oct 07, 2021 - 03:48 AM (IST)
ਦੁਬਈ- ਅੰਕ ਸੂਚੀ ’ਚ ਚੌਟੀ ’ਤੇ ਪਹੁੰਚ ਬਣਾਉਣ ਦੀ ਕਵਾਇਦ ’ਚ ਲੱਗਾ ਚੇਨਈ ਸੁਪਰ ਕਿੰਗਜ਼ ਆਈ. ਪੀ. ਐੱਲ. ’ਚ ਵੀਰਵਾਰ ਨੂੰ ਇਥੇ ਪੰਜਾਬ ਕਿੰਗਜ਼ ਖਿਲਾਫ ਹੋਣ ਵਾਲੇ ਮੈਚ ’ਚ ਮਜ਼ਬੂਤ ਦਾਅਵੇਦਾਰ ਦੇ ਰੂਪ ’ਚ ਸ਼ੁਰੂਆਤ ਕਰੇਗਾ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਦਾ ਲਗਾਤਾਰ 2 ਹਾਰ ਦੇ ਬਾਵਜੂਦ ਪੰਜਾਬ ’ਤੇ ਪੱਲੜਾ ਭਾਰੀ ਨਜ਼ਰ ਆਉਂਦਾ ਹੈ, ਜੋ ਪਲੇਅ ਆਫ ਦੀ ਦੌੜ ਤੋਂ ਬਾਹਰ ਹੋਣ ਦੀ ਕਗਾਰ ’ਤੇ ਹੈ। ਪਿਛਲੇ ਸਾਲ ਦੇ ਮਾੜੇ ਪ੍ਰਦਰਸ਼ਨ ਨੂੰ ਭੁਲਾ ਕੇ ਇਸ ਸਾਲ ਸ਼ਾਨਦਾਰ ਵਾਪਸੀ ਕਰਨ ਵਾਲੀ ਚੇਨਈ ਦੀ ਟੀਮ ਨੇ ਯੂ. ਏ. ਈ. ਪੜਾਅ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੂੰ ਹਰਾਉਣਾ ਆਸਾਨ ਨਹੀਂ ਹੈ। ਚੇਨਈ ਦੇ ਬੱਲੇਬਾਜ਼ ਵਧੀਆ ਲੈਅ ’ਚ ਹਨ। ਖਾਸ ਤੌਰ ’ਤੇ ਰਿਤੁਰਾਜ ਗਾਇਕਵਾੜ।
ਖ਼ਬਰ ਪੜ੍ਹੋ- ਟਾਸ ਤੇ ਪਿੱਚ ਦਾ ਨਹੀਂ, ਜ਼ਿਆਦਾ ਦੋਸ਼ ਸਾਡਾ : ਸੰਗਾਕਾਰਾ
ਉਸ ਦੇ ਬੱਲੇਬਾਜ਼ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਣ ਲਈ ਪ੍ਰਤੀਬੱਧ ਹਨ। ਗਾਇਕਵਾੜ ਅਤੇ ਦੱਖਣੀ ਅਫਰੀਕਾ ਦੇ ਤਜ਼ੁਰਬੇਕਾਰ ਬੱਲੇਬਾਜ਼ ਫਾਫ ਡੂ ਪਲੇਸਿਸ ਨੇ ਚੌਟੀ ਦੇ ਕ੍ਰਮ ’ਚ ਵਧੀਆ ਖੇਡ ਦਿਖਾਈ ਹੈ, ਜਦਕਿ ਅੰਬਾਤੀ ਰਾਇਡੂ ਨੇ ਮੱਧਕ੍ਰਮ ’ਚ ਉਪਯੋਗੀ ਯੋਗਦਾਨ ਦਿੱਤਾ ਹੈ। ਰਾਜਸਥਾਨ ਰਾਇਲਜ਼ ਖਿਲਾਫ ਮੈਚ ’ਚ ਹਾਲਾਂਕਿ ਚੇਨਈ ਦੇ ਗੇਂਦਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਤਾਂ ਉਸ ਦੀ ਟੀਮ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਲੋਕੇਸ਼ ਰਾਹੁਲ ਦੀ ਅਗਵਾਈ ਵਾਲੀ ਟੀਮ 10 ਅੰਕ ਲੈ ਕੇ ਛੇਵੇਂ ਸਥਾਨ ’ਤੇ ਹੈ।
ਖ਼ਬਰ ਪੜ੍ਹੋ- ਚੈਂਪੀਅਨ ਚੈੱਸ ਟੂਰ ਫਾਈਨਲਸ ਦਾ ਜੇਤੂ ਬਣਿਆ ਮੈਗਨਸ ਕਾਰਲਸਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।