IPL 2021 'ਚ ਛੱਕੇ ਲਗਾਉਣ ਵਿਚ ਚੇਨਈ ਦੀ ਟੀਮ ਹੈ ਅੱਗੇ, ਦੇਖੋ ਰਿਕਾਰਡ

Wednesday, May 05, 2021 - 08:29 PM (IST)

IPL 2021 'ਚ ਛੱਕੇ ਲਗਾਉਣ ਵਿਚ ਚੇਨਈ ਦੀ ਟੀਮ ਹੈ ਅੱਗੇ, ਦੇਖੋ ਰਿਕਾਰਡ

ਨਵੀਂ ਦਿੱਲੀ- ਆਈ. ਪੀ. ਐੱਲ. ਦਾ 14ਵਾਂ ਸੀਜ਼ਨ ਕੋਰੋਨਾ ਵਾਇਰਸ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਕਿਉਂਕਿ ਆਈ. ਪੀ. ਐੱਲ. ਦੇ ਦੌਰਾਨ ਹੀ ਟੀਮਾਂ ਦੇ ਖਿਡਾਰੀ ਇਸ ਮਹਾਮਾਰੀ ਦੀ ਲਪੇਟ 'ਚ ਆ ਗਏ ਹਨ। ਇਸ ਕਾਰਨ ਭਾਰਤੀ ਕ੍ਰਿਕਟ ਬੋਰਡ ਨੇ ਖਿਡਾਰੀਆਂ ਦੀ ਸਿਹਤ ਦੀ ਸੁਰੱਖਿਆ ਨੂੰ ਧਿਆਨ ਰੱਖਦੇ ਹੋਏ ਇਸ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ ਪਰ ਹੁਣ ਤੱਕ ਚੱਲੇ ਆਈ. ਪੀ. ਐੱਲ. 'ਚ ਕਿਸ ਟੀਮ ਨੇ ਸਭ ਤੋਂ ਜ਼ਿਆਦਾ ਛੱਕੇ ਲਗਾਏ ਹਨ ਅਤੇ ਕਿਸ ਟੀਮ ਨੂੰ ਸਭ ਤੋਂ ਜ਼ਿਆਦਾ ਛੱਕੇ ਪਏ ਹਨ।

PunjabKesari
ਭਾਵੇਂ ਹੀ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਇਸ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਨਹੀਂ ਕੀਤੀ ਸੀ ਪਰ ਬਾਅਦ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਟੀਮ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਆਈ. ਪੀ. ਐੱਲ. ਦੇ ਇਸ ਸੀਜ਼ਨ 'ਚ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਕਮਾਲ ਦਾ ਪ੍ਰਦਰਸ਼ਨ ਕਰਦੇ ਦਿਖੇ ਅਤੇ ਉਨ੍ਹਾਂ ਨੇ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ। ਇਹੀ ਕਾਰਨ ਹੈ ਕਿ ਚੇਨਈ ਦੀ ਟੀਮ ਛੱਕੇ ਲਗਾਉਣ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਹੈ। ਚੇਨਈ 62 ਛੱਕੇ ਲਗਾਉਣ ਦੇ ਨਾਲ ਪਹਿਲੇ ਸਥਾਨ 'ਤੇ ਹੈ। ਦੇਖੋ ਰਿਕਾਰਡ-
2021 ਦੇ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੀਆਂ ਟੀਮਾਂ-
62 - ਚੇਨਈ ਸੁਪਰ ਕਿੰਗਜ਼
57 - ਪੰਜਾਬ ਕਿੰਗਜ਼
52 - ਰਾਜਸਥਾਨ
48 - ਕੋਲਕਾਤਾ
43 - ਮੁੰਬਈ ਇੰਡੀਅਨਜ਼
43 - ਬੈਂਗਲੁਰੂ
43 - ਹੈਦਰਾਬਾਦ
32 - ਦਿੱਲੀ ਕੈਪੀਟਲਸ

ਇਹ ਖ਼ਬਰ ਪੜ੍ਹੋ- ਸ਼ਾਕਿਬ ਅਤੇ ਮੁਸਤਾਫਿਜੁਰ ਨੂੰ ਕੁਆਰੰਟਾਈਨ ’ਚ ਨਹੀਂ ਮਿਲੇਗੀ ਛੋਟ

ਜੇਕਰ ਗੱਲ ਕਰੀਏ ਤਾਂ ਇਸ ਆਈ. ਪੀ. ਐੱਲ. 'ਚ ਕਿਸ ਟੀਮ ਦੇ ਗੇਂਦਬਾਜ਼ਾਂ ਨੂੰ ਸਭ ਤੋਂ ਜ਼ਿਆਦਾ ਛੱਕੇ ਪਏ ਹਨ। ਉਸ 'ਚ ਦਿੱਲੀ ਦੀ ਟੀਮ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਭਾਵੇਂ ਹੀ ਦਿੱਲੀ ਦੀ ਟੀਮ ਇਸ ਵਾਰ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਹੈ ਪਰ ਉਸਦੇ ਗੇਂਦਬਾਜ਼ਾਂ ਦੀ ਖੂਬ ਕਲਾਸ ਲੱਗੀ ਹੈ।
2021 ਦੇ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਖਾਣ ਵਾਲੀਆਂ ਟੀਮਾਂ
59 - ਦਿੱਲੀ
50 - ਚੇਨਈ
50 - ਬੈਂਗਲੁਰੂ
50 - ਰਾਜਸਥਾਨ
47 - ਕੋਲਕਾਤਾ
45 - ਮੁੰਬਈ
43 - ਪੰਜਾਬ
36 - ਹੈਦਰਾਬਾਦ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News