IPL 2022 : ਮੁੰਬਈ ਨੇ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ
Thursday, May 12, 2022 - 10:42 PM (IST)
ਮੁੰਬਈ- ਪਲੇਅ ਆਫ ਦੀ ਦੌੜ ਤੋਂ ਬਾਹਰ ਹੋ ਚੁੱਕੇ ਮੁੰਬਈ ਇੰਡੀਅਨਜ਼ ਨੇ ਆਪਣੇ ਗੇਂਦਬਾਜ਼ਾਂ ਦੇ ਘਾਤਕ ਪ੍ਰਦਰਸ਼ਨ ਨਾਲ ਚੇਨਈ ਸੁਪਰ ਕਿੰਗਜ਼ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਵੀਰਵਾਰ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਮੁੰਬਈ ਨੇ ਚੇਨਈ ਨੂੰ 16 ਓਵਰਾਂ ਵਿਚ ਸਿਰਫ 97 ਦੌੜਾਂ 'ਤੇ ਢੇਰ ਕਰ ਦਿੱਤਾ ਅਤੇ ਫਿਰ 14.5 ਓਵਰਾਂ ਵਿਚ ਪੰਜ ਵਿਕਟਾਂ 'ਤੇ 103 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ। ਮੁੰਬਈ ਵਲੋਂ ਡੇਨੀਅਲ ਸੈਮਸ ਨੇ 16 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਰਾਅਲੀ ਮੇਰੇਡਿਥ ਅਕੇ ਕੁਮਾਰ ਨੂੰ 2-2 ਵਿਕਟਾਂ ਮਿਲੀਆਂ। ਜਸਪ੍ਰੀਤ ਬੁਮਰਾਹ ਅਤੇ ਰਮਨਦੀਪ ਸਿੰਘ ਦੇ ਹਿੱਸੇ ਵਿਚ 1-1 ਵਿਕਟ ਆਇਆ। ਚੇਨਈ ਦੇ ਲਈ ਕਪਤਾਨ ਮਹਿੰਦਰ ਸਿੰਘ ਧੋਨੀ ਨੇ 33 ਗੇਂਦਾਂ ਵਿਚ ਚਾਰ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 36 ਦੌੜਾਂ ਬਣਾਈਆਂ। ਡਵੇਨ ਬ੍ਰਾਵੋ ਨੇ 12 ਅਤੇ ਸ਼ਿਵਮ ਦੁਬੇ ਤੇ ਅੰਬਾਤੀ ਰਾਇਡੂ ਨੇ 10-10 ਦੌੜਾਂ ਦਾ ਯੋਗਦਾਨ ਦਿੱਤਾ।
ਇਹ ਖ਼ਬਰ ਪੜ੍ਹੋ-ਇੰਗਲਿਸ਼ ਪ੍ਰੀਮੀਅਰ ਲੀਗ : ਡਿ ਬਰੂਏਨ ਦੇ 4 ਗੋਲਾਂ ਨਾਲ ਮੈਨਚੈਸਟਰ ਸਿਟੀ ਦੀ ਵੱਡੀ ਜਿੱਤ
ਪਹਿਲੇ ਓਵਰ ਵਿਚ 2 ਵਿਕਟਾਂ ਡਿੱਗਣ ਤੋਂ ਬਾਅਦ ਚੇਨਈ ਦੀ ਟੀਮ ਮੁਕਾਬਲੇ ਵਿਚ ਵਾਪਸੀ ਨਹੀਂ ਕਰ ਸਕੀ। ਰੌਬਿਨ ਉਥੱਪਾ ਦੂਜੇ ਓਵਰ ਵਿਚ ਤੀਜੇ ਬੱਲੇਬਾਜ਼ ਦੇ ਰੂਪ 'ਚ ਪੈਵੇਲੀਅਨ ਪਰਤੇ। ਧੋਨੀ ਅਤੇ ਬ੍ਰਾਵੋ ਦੇ ਵਿਚਾਲੇ 7ਵੇਂ ਵਿਕਟ ਦੇ ਲਈ 39 ਦੌੜਾਂ ਦੀ ਸਾਂਝੇਦਾਰੀ ਹੋਈ। ਧੋਨੀ 16ਵੇਂ ਓਵਰ ਦੀ ਆਖਰੀ ਗੇਂਦ 'ਤੇ ਰਨ ਲੈਣ ਦੇ ਲਈ ਦੌੜੇ ਪਰ ਜਦਕਿ ਵਿਕਟਕੀਪਰ ਈਸ਼ਾਨ ਕਿਸ਼ਨ ਨੇ ਸਿੱਧੇ ਥ੍ਰੋਅ ਨਾਲ ਮੁਕੇਸ਼ ਚੌਧਰੀ ਨੂੰ ਰਨ ਆਊਟ ਕਰ ਦਿੱਤਾ। ਸਿਮਰਨਜੀਤ ਸਿੰਘ ਅਤੇ ਮੋਇਨ ਅਲੀ ਨੂੰ 1-1 ਵਿਕਟ ਮਿਲਿਆ। ਮੁੰਬਈ ਦੇ ਲਈ ਤਿਲਕ ਵਰਮਾ ਨੇ 32 ਗੇਂਦਾਂ ਵਿਚ ਚਾਰ ਚੌਕਿਆਂ ਦੀ ਮਦਦ ਨਾਲ ਅਜੇਤੂ 34 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਟਿਮ ਡੇਵਿਡ ਨੇ ਸੱਤ ਗੇਂਦਾਂ ਵਿਚ 2 ਛੱਕਿਆਂ ਦੀ ਮਦਦ ਨਾਲ 16 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਅਤੇ ਰਿਤਿਕ ਸ਼ੌਂਕੀਨ ਨੇ 18-18 ਦੌੜਾਂ ਬਣਾਈਆਂ। ਡੇਵਿਡ ਨੇ ਮੋਇਨ ਅਲੀ 'ਤੇ ਜੇਤੂ ਛੱਕਾ ਮਾਰਿਆ।
ਇਹ ਖ਼ਬਰ ਪੜ੍ਹੋ- ਸੁੰਦਰਗੜ੍ਹ 'ਚ ਬਣ ਰਿਹਾ ਹੈ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ
ਪਲੇਇੰਗ-11--
ਮੁੰਬਈ ਇੰਡੀਅਨਜ਼ :- ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ, ਤਿਲਕ ਵਰਮਾ, ਕੀਰੋਨ ਪੋਲਾਰਡ, ਟਿਮ ਡੇਵਿਡ, ਡੈਨੀਅਲ ਸੈਮਸ, ਮੁਰੂਗਨ ਅਸ਼ਵਿਨ, ਕੁਮਾਰ ਕਾਰਤੀਕੇ, ਬੇਸਿਲ ਥੰਪੀ, ਜਸਪ੍ਰੀਤ ਬੁਮਰਾਹ, ਰਿਲੇ ਮੈਰੇਡਿਥ।
ਚੇਨਈ ਸੁਪਰ ਕਿੰਗਜ਼ :- ਰਿਤੁਰਾਜ ਗਾਇਕਵਾੜ, ਡੇਵੋਨ ਕਾਨਵੇ, ਮੋਇਨ ਅਲੀ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਐੱਮ. ਐੱਸ. ਧੋਨੀ (ਕਪਤਾਨ, ਵਿਕਟਕੀਪਰ), ਡਵੇਨ ਪ੍ਰੀਟੋਰੀਅਸ/ਡਵੇਨ ਬ੍ਰਾਵੋ, ਸਿਮਰਜੀਤ ਸਿੰਘ/ਸ਼ਿਵਮ ਦੂਬੇ, ਮਹੇਸ਼ ਥੀਕਸ਼ਾਨਾ, ਮੁਕੇਸ਼ ਚੌਧਰੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।