CSK ਨੇ ਨਵੀਂ ਜਰਸੀ ਕੀਤੀ ਲਾਂਚ, ਫੌਜ ਦੇ ਸਨਮਾਨ ’ਚ ਉਸ ਦਾ ‘ਕੈਮਾਫਲਾਜ’ ਵੀ ਸ਼ਾਮਲ
Wednesday, Mar 24, 2021 - 09:59 PM (IST)
ਚੇਨਈ- ਤਿੰਨ ਵਾਰ ਦੀ ਆਈ. ਪੀ. ਐੱਲ. ਚੈਂਪੀਅਨ ਚੇਨਈ ਸੁਪਰ ਕਿੰਗਸ ਨੇ ਬੁੱਧਵਾਰ ਨੂੰ ਆਪਣੀ ਨਵੀਂ ਜਰਸੀ ਦਾ ਉਦਘਾਟਨ ਕੀਤਾ, ਜਿਸ ’ਚ ਭਾਰਤੀ ਫੌਜ ਨੂੰ ਸਨਮਾਨ ਦਿੰਦੇ ਹੋਏ ਉਸ ਦਾ ਕੈਮਾਫਲਾਜ ਵੀ ਪਾਇਆ ਗਿਆ ਹੈ। ਜਰਸੀ ’ਚ ਫਰੈਂਚਾਇਜ਼ੀ ਦੇ ਲੋਗੋ ’ਤੇ ਤਿੰਨ ਸਟਾਰ ਹਨ, ਜੋ 2010, 2011 ਅਤੇ 2018 ’ਚ ਮਿਲੀ ਖਿਤਾਬੀ ਜਿੱਤ ਦੇ ਪ੍ਰਤੀਕ ਹਨ। ਇਸ ਤੋਂ ਇਲਾਵਾ ਭਾਰਤ ਦੀ ਸ਼ਸਤਰਬੰਦ ਫੌਜ ਦੇ ਸਨਮਾਨਸਵਰੂਪ ਉਸ ਦਾ ਕੈਮਾਫਲਾਜ ਵੀ ਪਾਇਆ ਗਿਆ ਹੈ।
ਇਹ ਖ਼ਬਰ ਪੜ੍ਹੋ- ਕੋਹਲੀ ICC ਟੀ20 ਰੈਂਕਿੰਗ 'ਚ ਚੌਥੇ ਸਥਾਨ 'ਤੇ ਪਹੁੰਚੇ, ਰੋਹਿਤ ਨੂੰ ਵੀ ਹੋਇਆ ਫਾਇਦਾ
ਸੀ. ਐੱਸ. ਕੇ. ਦੇ ਸੀ. ਈ. ਓ. ਦੇ ਵਿਸ਼ਵਨਾਥ ਨੇ ਇਕ ਇਸ਼ਤਿਹਾਰ ’ਚ ਕਿਹਾ,‘‘ਇਹ ਕਾਫੀ ਸਮੇਂ ਤੋਂ ਅਸੀਂ ਸੋਚ ਰਹੇ ਸੀ ਕਿ ਸ਼ਸਤਰਬੰਦ ਫੌਜ ਦੀ ਅਹਿਮ ਅਤੇ ਨਿਰਸਵਾਰਥ ਸੇਵਾ ਪ੍ਰਤੀ ਜਾਗਰੂਕਤਾ ਕਿਵੇਂ ਜਗਾਈ ਜਾਵੇ। ਇਹ ਕੈਮਾਫਲਾਜ ਉਸੇ ਸੇਵਾ ਪ੍ਰਤੀ ਸਾਡਾ ਸਨਮਾਨ ਹੈ। ਉਹ ਸਾਡੇ ਅਸਲੀ ਹੀਰੋ ਹਨ। ਟੀਮ ਨੇ ਟਵਿਟਰ ’ਤੇ ਇਕ ਵੀਡੀਓ ਵੀ ਜਾਰੀ ਕੀਤਾ, ਜਿਸ ’ਚ ਕਪਤਾਨ ਮਹਿੰਦਰ ਸਿੰਘ ਧੋਨੀ ਨਵੀਂ ਜਰਸੀ ਦਾ ਉਦਘਾਟਨ ਕਰ ਰਹੇ ਹਨ। ਇਸ਼ਤਿਹਾਰ ’ਚ ਕਿਹਾ ਗਿਆ ਕਿ ਸੀ. ਐੱਸ. ਕੇ. ਭਾਰਤੀ ਫੌਜ ਦਾ ਕਾਫੀ ਸਨਮਾਨ ਕਰਦੀ ਹੈ ਅਤੇ 2019 ਆਈ. ਪੀ. ਐੱਲ. ਸੈਸ਼ਨ ਦੀ ਸ਼ੁਰੂਆਤ ’ਚ ਉਸ ਨੂੰ 2 ਕਰੋੜ ਰੁਪਏ ਦਾ ਚੈੱਕ ਦਿੱਤਾ ਸੀ। ਇਸ ਤੋਂ ਇਲਾਵਾ ਧੋਨੀ ਖੇਤਰੀ ਫੌਜ ’ਚ ਆਨਰੇਰੀ ਲੈਫਟੀਨੈਂਟ ਕਰਨਲ ਵੀ ਹਨ ਅਤੇ 2019 ’ਚ ਪੈਰਾਸ਼ੂਟ ਰੇਜੀਮੈਂਟ ਨਾਲ ਟ੍ਰੇਨਿੰਗ ਵੀ ਲੈ ਚੁੱਕੇ ਹਨ। ਆਈ. ਪੀ. ਐੱਲ. ਦੇ ਪਹਿਲੇ ਸੈਸ਼ਨ 2008 ਤੋਂ ਬਾਅਦ ਪਹਿਲੀ ਵਾਰ ਜਰਸੀ ਦਾ ਨਵਾਂ ਡਿਜ਼ਾਈਨ ਤਿਆਰ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਪੰਜਾਬ ਦੀਆਂ ਜੇਲਾਂ ’ਚ ਕੈਦੀਆਂ ਨੂੰ ਰੋਜ਼ਗਾਰ ਦੇਣ ਦੀ ਤਿਆਰੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।