ਚੇਨਈ ਓਪਨ : ਨਾਗਲ ਸੈਮੀਫਾਈਨਲ ''ਚ, ਮੁਕੁੰਦ ਬਾਹਰ

02/10/2024 1:25:36 PM

ਚੇਨਈ,  (ਭਾਸ਼ਾ)- ਭਾਰਤ ਦੇ ਚੋਟੀ ਦਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਸ਼ੁੱਕਰਵਾਰ ਨੂੰ ਚੈਕ ਗਣਰਾਜ ਦੇ ਗੈਰ ਦਰਜਾ ਪ੍ਰਾਪਤ ਡੋਮਿਨਿਕ ਪਲਾਨ ਨੂੰ 6-3, 6-3 ਨਾਲ ਹਰਾ ਕੇ ਚੇਨਈ ਓਪਨ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਦੂਜਾ ਦਰਜਾ ਪ੍ਰਾਪਤ ਨਾਗਲ ਹੁਣ ਸ਼ਨੀਵਾਰ ਨੂੰ ਸੈਮੀਫਾਈਨਲ 'ਚ ਚੈੱਕ ਗਣਰਾਜ ਦੇ ਤੀਜਾ ਦਰਜਾ ਪ੍ਰਾਪਤ ਡਾਲੀਬੋਰ ਸਵਰਾਸੀਨਾ ਨਾਲ ਭਿੜੇਗਾ। ਨਾਗਲ ਨੇ ਇਸ ਤੋਂ ਪਹਿਲਾਂ ਐਸ. ਡੀ. ਪ੍ਰਜਵਲ ਦੇਵ ਅਤੇ ਇਟਲੀ ਦੇ ਜਿਓਵਨੀ ਫੋਨੀਓ ਨੂੰ ਹਰਾ ਕੇ ਆਖਰੀ ਅੱਠ ਵਿੱਚ ਪ੍ਰਵੇਸ਼ ਕੀਤਾ ਸੀ। ਸਵਰਸਿਨਾ ਨੇ ਭਾਰਤ ਦੇ ਮੁਕੁੰਦ ਸ਼ਸ਼ੀਕੁਮਾਰ ਨੂੰ 6-7(6), 6-2, 6-4 ਨਾਲ ਹਰਾਇਆ। 

ਇਹ ਵੀ ਪੜ੍ਹੋ : ਇੰਗਲੈਂਡ ਖਿਲਾਫ ਆਖ਼ਰੀ 3 ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਵਿਰਾਟ-ਸ਼੍ਰੇਅਸ ਬਾਹਰ, ਜਡੇਜਾ-ਰਾਹੁਲ ਦੀ ਵਪਾਸੀ

ਦੂਜੇ ਕੁਆਰਟਰ ਫਾਈਨਲ ਵਿੱਚ ਤਾਈਵਾਨ ਦੇ ਚੁਨ ਸਿਨ ਸੇਂਗ ਨੇ ਇਟਲੀ ਦੇ ਐਨਰੀਕੋ ਡਾਲਾ ਵੇਲ ਨੂੰ 7-5, 6-2 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਲੂਕਾ ਨਾਰਡੀ ਅਤੇ ਸਟੇਫਾਨੋ ਨੈਪੋਲੀਟਾਨੋ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਸਾਕੇਤ ਮਾਈਨੇਨੀ ਅਤੇ ਰਾਮਕੁਮਾਰ ਰਾਮਨਾਥਨ ਦੀ ਭਾਰਤੀ ਡਬਲਜ਼ ਜੋੜੀ ਨੇ ਤੋਸ਼ੀਹੀਦੇ ਮਾਤਸੁਈ ਅਤੇ ਕੈਟੋ ਉਏਸੁਗੀ ਦੀ ਦੂਜਾ ਦਰਜਾ ਪ੍ਰਾਪਤ ਜਾਪਾਨੀ ਜੋੜੀ ਨੂੰ 6-3, 6-2 ਨਾਲ ਹਰਾਇਆ। ਹੁਣ ਭਾਰਤੀ ਜੋੜੀ ਡਬਲਜ਼ ਦੇ ਫਾਈਨਲ ਵਿੱਚ ਇੱਕ ਦੂਜੇ ਨਾਲ ਭਿੜੇਗੀ। ਦੂਸਰੀ ਜੋੜੀ ਰਿਤਵਿਕ ਚੌਧਰੀ ਬੋਲੀਪੱਲੀ ਅਤੇ ਨਿੱਕੀ ਕਾਲਿੰਡਾ ਪੂਨਾਚਾ ਹੈ। ਚੌਥਾ ਦਰਜਾ ਪ੍ਰਾਪਤ ਜੋੜੀ ਨੇ ਜਰਮਨੀ ਦੇ ਜੈਕਬ ਸ਼ਨਾਈਟਰ ਅਤੇ ਮਾਰਕ ਵਾਲਨਰ ਨੂੰ 6-3, 4-6, 10-7 ਨਾਲ ਹਰਾਇਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Tarsem Singh

Content Editor

Related News