ਚੇਨਈ ਤੇ ਦਿੱਲੀ ਦੀਆਂ ਹੌਲੀ ਪਿੱਚਾਂ ’ਤੇ ਖੇਡਣ ਨਾਲ ਮੁੰਬਈ ਨੂੰ ਕੋਈ ਨੁਕਾਸਨ ਨਹੀਂ : ਪਾਰਥਿਵ ਪਟੇਲ

03/18/2021 2:58:41 PM

ਨਵੀਂ ਦਿੱਲੀ (ਵਾਰਤਾ) – ਸਾਬਕਾ ਭਾਰਤੀ ਵਿਕਟਕੀਪਰ ਪਾਰਥਿਵ ਪਟੇਲ ਦਾ ਮੰਨਣਾ ਹੈ ਕਿ ਪੰਜ ਵਾਰ ਦੀ ਜੇਤੂ ਮੁੰਬਈ ਇੰਡੀਅਨਜ਼ ਨੂੰ ਆਈ. ਪੀ. ਐੱਲ. ਦੇ 14ਵੇਂ ਸੀਜ਼ਨ ਵਿਚ ਚੇਨਈ ਤੇ ਦਿੱਲੀ ਦੀਆਂ ਹੌਲੀ ਪਿੱਚਾਂ ’ਤੇ ਖੇਡਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ।

ਪਾਰਥਿਵ ਪਟੇਲ ਨੇ ਕਿਹਾ,‘‘ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਮੁੰਬਈ ਇੰਡੀਅਨਜ਼ ਨੂੰ ਕੋਈ ਨੁਕਸਾਨ ਹੋਵੇਗਾ। ਜੇਕਰ ਤੁਸੀਂ ਮੁੰਬਈ ਇੰਡੀਅਨਜ਼ ਨੂੰ ਪਿਛਲੇ ਸਾਲ ਦੇ ਨਜ਼ਰੀਏ ਨਾਲ ਦੇਖੋ ਤਾਂ ਟੀਮ ਕੋਲ ਕੋਈ ਤਜਰਬੇਕਾਰ ਸਪਿਨਰ ਨਹੀਂ ਹੈ। ਮੁੰਬਈ ਕੋਲ ਕਰੁਣਾਲ ਪੰਡਯਾ ਤੇ ਰਾਹੁਲ ਚਾਹਰ ਹਨ ਪਰ ਉਨ੍ਹਾਂ ਕੋਲ ਕੋਈ ਤਜਰਬੇਕਾਰ ਸਪਿਨਰ ਨਹੀਂ ਹੈ। ਮੁੰਬਈ ਟੀਮ ਨੇ ਇਸ ਸਾਲ ਦੀ ਨਿਲਾਮੀ ਵਿਚ ਇਹ ਕੰਮ ਬਾਖੂਬੀ ਕੀਤਾ। ਮੁੰਬਈ ਨੇ ਲੈੱਗ ਸਪਿਨਰ ਪਿਊਸ਼ ਚਾਵਲਾ ਨੂੰ ਖਰੀਦ ਲਿਆ।

ਚਾਵਲਾ ਇਕ ਤਜਰਬੇਕਾਰ ਸਪਿਨਰ ਹੈ ਤੇ ਉਹ ਜਾਣਦਾ ਹੈ ਕਿ ਚੇਨਈ ਦੀ ਹੌਲੀ ਪਿੱਚ ’ਤੇ ਕਿਵੇਂ ਗੇਂਦਬਾਜ਼ੀ ਕੀਤੀ ਜਾਵੇ। ਉਸ ਨੇ ਕਿਹਾ ਕਿ ਇਸ ਲਈ ਮੇਰਾ ਮੰਨਣਾ ਹੈ ਕਿ ਮੁੰਬਈ ਨੇ ਸਾਰੇ ਖੇਤਰਾਂ ਨੂੰ ਕਵਰ ਕਰ ਲਿਆ ਹੈ। ਹੁਣ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਖੇਡਦੇ ਹਨ। ਇਸਦਾ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਚੈਂਪੀਅਨਜ਼ ਇਹੀ ਕੰਮ ਕਰਦੇ ਹਨ। ਟੂਰਨਾਮੈਂਟ ਜਿੱਤਣ ਤੋਂ ਬਾਅਦ ਤੋਂ ਉਹ ਉਨ੍ਹਾਂ ਸਥਾਨਾਂ ਨੂੰ ਭਰਦੇ ਹਨ, ਜਿਹੜੇ ਖਾਲੀ ਰਹਿ ਗਏ ਹਨ ਤੇ ਮੁੰਬਈ ਇੰਡੀਅਨਜ਼ ਨੇ ਇਹ ਹੀ ਕੰਮ ਕੀਤਾ।
 


cherry

Content Editor

Related News