ਚੈਂਪੀਅਨ ਸ਼ੋਅ ਡਾਊਨ ਰੈਪਿਡ ਸ਼ਤਰੰਜ- ਪੇਂਟਾਲਾ ਹਰਿਕ੍ਰਿਸ਼ਨਾ ਸਾਂਝੀ ਬੜ੍ਹਤ ’ਤੇ

9/16/2020 8:15:14 PM

ਸੇਂਟ ਲੂਈਸ (ਨਿਕਲੇਸ਼ ਜੈਨ)– ਚੈਂਪੀਅਨ ਸ਼ੋਅ ਡਾਊਨ ਸ਼ਤਰੰਜ ਦੇ ਰੈਪਿਡ ਮੁਕਾਬਲਿਆਂ ਦਾ ਪਹਿਲਾ ਦਿਨ ਭਾਰਤ ਦੇ ਲਿਹਾਜ਼ ਨਾਲ ਚੰਗੀ ਖਬਰ ਲੈ ਕੇ ਆਇਆ ਅਤੇ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਨਾ ਨੇ ਆਪਣੇ ਸ਼ੁਰੂਆਤੀ ਟੂਰਨਾਮੈਂਟ ’ਚ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਹੀ ਦਿਨ ਸਾਂਝੀ ਬੜ੍ਹਤ ਹਾਸਲ ਕਰ ਲਈ। ਹਰਿਕ੍ਰਿਸ਼ਨਾ ਨੇ ਪਹਿਲੇ ਮੁਕਾਬਲੇ ’ਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਅਮਰੀਕਾ ਦੇ ਦੋਮਿੰਗੇਜ਼ ਪੇਰੇਜ਼ ਨੂੰ ਮਾਤ ਦਿੱਤੀ। ਕਾਰੋ ਕਾਨ ਓਪਨਿੰਗ ’ਚ ਹਰਿਕ੍ਰਿਸ਼ਨਾ ਨੇ ਸ਼ਾਨਦਾਰ ਐਂਡ ਗੇਮ ਤਕਨੀਕ ਦਾ ਪਰਿਚੈ ਦਿੰਦੇ ਹੋਏ 51 ਚਾਲਾਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ।

PunjabKesari
ਦੂਜੇ ਰਾਊਂਡ ’ਚ ਹਰਿਕ੍ਰਿਸ਼ਨਾ ਨੇ ਫੀਡੇ ਦੇ ਨੌਜਵਾਨ ਖਿਡਾਰੀ ਅਲੀਰੇਜ਼ਾ ਫਿਰੋਜ਼ਾ ਨਾਲ ਡਰਾਅ ਖੇਡਿਆ ਪਰ ਤੀਜੇ ਰਾਊਂਡ ’ਚ ਉਸ ਨੇ ਰੂਸੀ ਖਿਡਾਰੀ ਅਲੈਗਜ਼ੈਂਡਰ ਗ੍ਰੀਸਚੁਕ ਨੂੰ ਸੈਮੀ ਸਲਾਵ ਓਪਨਿੰਗ ’ਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ 39 ਚਾਲਾਂ ’ਚ ਹਰਾ ਦਿੱਤਾ। ਹਰਿਕ੍ਰਿਸ਼ਨਾ ਦੇ ਹੁਣ 5 ਅੰਕ ਹਨ। ਹੁਣ ਦੂਜੇ ਦਿਨ ਉਨ੍ਹਾਂ ਦੇ ਸਾਹਮਣੇ ਨੇਪੋਂਨਿਅਚੀ, ਆਰੋਨੀਅਨ ਅਤੇ ਕਾਰਲਸਨ ਵਰਗੇ ਵੱਡੇ ਨਾਂ ਹੋਣਗੇ। ਪਹਿਲੇ ਦਿਨ ਤੋਂ ਬਾਅਦ ਹੋਰ ਖਿਡਾਰੀਆਂ ’ਚ ਰੂਸ ਦੇ ਨੇਪੋਂਨਿਅਚੀ, ਅਮਰੀਕਾ ਦੇ ਵੇਸਲੀ ਸੋ 4 ਅੰਕ, ਨਾਰਵੇ ਦੇ ਮੈਗਨਸ ਕਾਰਲਸਨ 3, ਫੀਡੇ ਦੇ ਅਲੀਰੇਜ਼ਾ ਫਿਰੋਜ਼ਾ, ਅਮਰੀਕਾ ਦੇ ਹਿਕਾਰੂ ਨਾਕਾਮੂਰਾ, ਦੋਮਿੰਗੇਜ਼ ਪੇਰੇਜ਼ ਅਤੇ ਜੈਫਰੀ ਕਸ਼ੀਓਂਗ 2 ਅੰਕ ਤਾਂ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ 1 ਅੰਕ ’ਤੇ ਖੇਡ ਰਹੇ ਹਨ।


Gurdeep Singh

Content Editor Gurdeep Singh