Chahal TV ''ਤੇ ਮੰਧਾਨਾ ਨੇ 18 ਨੰਬਰ ਦੀ ਜਰਸੀ ਪਾਉਣ ਬਾਰੇ ਕੀਤਾ ਖੁਲਾਸਾ (Video)

Thursday, Feb 07, 2019 - 01:39 PM (IST)

Chahal TV ''ਤੇ ਮੰਧਾਨਾ ਨੇ 18 ਨੰਬਰ ਦੀ ਜਰਸੀ ਪਾਉਣ ਬਾਰੇ ਕੀਤਾ ਖੁਲਾਸਾ (Video)

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਵਿਚ ਸਮ੍ਰਿਤੀ ਮੰਧਾਨਾ ਆਪਣੀ ਬੱਲੇਬਾਜ਼ੀ ਨਾਲ ਵੱਡੇ-ਵੱਡੇ ਰਿਕਾਰਡ ਬਣਾ ਰਹੀ ਹੈ। ਦਸ ਦਈਏ ਕਿ ਸਮ੍ਰਿਤੀ ਮੰਧਾਨਾ ਨੂੰ ਆਈ. ਸੀ. ਸੀ. 2018 ਦੀ ਸਰਵਸ੍ਰੇਸ਼ਠ ਕ੍ਰਿਕਟਰ ਦੇ ਐਵਾਰਡ ਨਾਲਲ ਵੀ ਨਵਾਜਿਆ ਗਿਆ ਹੈ। ਅਜੇ 6 ਫਰਵਰੀ ਨੂੰ ਖੇਡੇ ਗਏ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ-20 ਵਿ ਸਮ੍ਰਿਤੀ ਮੰਧਾਨਾ ਨੇ ਧਮਾਕੇਦਾਰ ਬੱਲੇਬਾਜ਼ੀ ਕਰ ਟੀ-20 ਕੌਮਾਂਤਰੀ ਵਿਚ ਭਾਰਤ ਵਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਦਾ ਕਾਰਨਾਮਾ ਕਰ ਕੇ ਦਿਖਾਇਆ ਹੈ।

ਅਜਿਹੇ 'ਚ ਚਾਹਲ ਟੀ. ਵੀ. 'ਤੇ ਇਸ ਵਾਰ ਸਮ੍ਰਿਤੀ ਮੰਧਾਨਾ ਮਿਹਮਾਨ ਦੇ ਤੌਰ 'ਤੇ ਸ਼ਾਮਲ ਹੋਈ ਅਤੇ ਯੁਜਵੇਂਦਰ ਚਾਹਲ ਦੇ ਨਾਲ ਗੱਲਬਾਤ ਕੀਤੀ। ਚਾਹਲ ਟੀ. ਵੀ. ਵਿਚ ਸਮ੍ਰਿਤੀ ਮੰਧਾਨਾ ਨੇ ਆਪਣੇ ਟੀ-ਸ਼ਰਟ ਨੰਬਰ 18 ਨੂੰ ਲੈ ਕੇ ਵੀ ਖੁਲ੍ਹਾਸਾ ਕੀਤਾ ਅਤੇ ਕਿਹਾ ਕਿ ਉਹ ਜਦੋਂ ਭਾਰਤੀ ਮਹਿਲਾ ਟੀਮ ਵਿਚ ਆਈ ਸੀ ਤਾਂ 7 ਨੰਬਰ ਦਾ ਟੀ-ਸ਼ਰਟ ਪਾਉਂਦੀ ਸੀ ਪਰ ਉਹ ਨੰਬਰ ਕਿਸੇ ਹੋਰ ਦੇ ਕੋਲ ਚਲਾ ਗਿਆ। ਮੰਧਾਨਾ ਨੇ ਕਿਹਾ ਕਿ ਸਕੂਲ ਵਿਚ ਉਸ ਦਾ ਰੋਲ ਨੰਬਰ 7 ਸੀ ਇਸ ਲਈ ਉਹ 7 ਨੰਬਰ ਪਾਉਂਦੀ ਸੀ ਪਰ ਬਾਅਦ ਵਿਚ ਮੰਧਾਨਾ ਨੇ ਕਿਹਾ ਕਿ ਬੀ. ਸੀ. ਸੀ. ਆਈ. ਦੇ ਮੈਨੇਜਰ ਵਿਕਾਸ ਨੇ ਉਸ ਨੂੰ 18 ਨੰਬਰ ਦੀ ਜਰਸੀ ਪਾਉਣ ਲਈ ਕਿਹਾ। ਇਸ ਤੋਂ ਇਲਾਵਾ ਮੰਧਾਨਾ ਦੇ ਜਨਮਦਿਨ ਦੀ ਤਾਰੀਕ ਵੀ 18 ਹੀ ਹੈ।

ਚਾਹਲ ਟੀ. ਵੀ. ਦੀ ਇਸ ਇੰਟਰਵਿਊ ਦੀ ਵੀਡੀਓ ਨੂੰ ਬੀ. ਸੀ. ਸੀ. ਆਈ. ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀ ਸ਼ੇਅਰ ਕੀਤਾ ਹੈ।


Related News