ਪੰਡਯਾ ਦੀ ਮੰਗਣੀ 'ਤੇ ਕੁਲਦੀਪ ਨੇ ਦਿੱਤੀ ਵਧਾਈ ਤਾਂ ਚਾਹਲ ਨੇ ਕਰ ਦਿੱਤਾ ਉਸ ਨੂੰ ਟ੍ਰੋਲ

1/3/2020 6:42:09 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦਾ ਆਲਰਾਊਂਡਰ ਹਾਰਦਿਕ ਪੰਡਯਾ ਨੇ ਜਿਵੇਂ ਹੀ ਸਰਬੀਆਈ ਮਾਡਲ ਅਤੇ ਐਕਟਰੇਸ ਨਤਾਸ਼ਾ ਸਟੇਨਕੋਵਿਚ ਦੇ ਨਾਲ ਮੰਗਣੀ ਕੀਤੀ, ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦੀ ਲਾਈਨ ਹੀ ਲੱਗ ਗਈ। ਇਸ਼ ਦੌਰਾਨ ਟੀਮ ਇੰਡੀਆ ਦੇ ਕ੍ਰਿਕਟਰਾਂ ਨੇ ਵੀ ਆਪਣੇ ਸਾਥੀ ਖਿਡਾਰੀ ਹਾਰਦਿਕ ਨੂੰ ਵੱਖ-ਵੱਖ ਅੰਦਾਜ਼ 'ਚ ਵਧਾਈ ਦਿੱਤੀ ਹੈ। ਇਸ ਦੌਰਾਨ ਕੁਲਦੀਪ ਯਾਦਵ ਵਲੋਂ ਪੰਡਯਾ ਨੂੰ ਵਧਾਈ ਦੇਣ 'ਤੇ ਟੀਮ 'ਚ ਉਨ੍ਹਾਂ ਦੇ ਸਾਥੀ ਖਿਡਾਰੀ ਯੁਜਵੇਂਦਰ ਚਾਹਲ ਨੇ ਉਨ੍ਹਾਂ ਨੂੰ ਟ੍ਰੋਲ ਕਰ ਦਿੱਤਾ।PunjabKesari
ਕੁਲਦੀਪ ਨੇ ਇੰਸਟਾਗ੍ਰਾਮ 'ਤੇ ਮੰਗਣੀ ਦੀ ਪੋਸਟ 'ਚੇ ਹਾਰਦਿਕ ਅਤੇ ਨਤਾਸ਼ਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਹਾਰਦਿਕ ਦੀ ਪੋਸਟ 'ਤੇ ਦਿਲ ਵਾਲਾ ਈਮੋਜੀ ਸ਼ੇਅਰ ਕਰਦੇ ਹੋਏ ਕੁਮੈਂਟ ਕੀਤਾ, ''ਲੱਖ-ਲੱਖ ਵਧਾਈਆਂ''। ਕੁਲਦੀਪ ਨੇ ਜਿਵੇਂ ਹੀ ਇਹ ਕੁਮੈਂਟ ਕੀਤਾ, ਸਾਥੀ ਸਪਿਨਰ ਚਾਹਲ ਨੇ ਉਸ ਨੂੰ ਮਜ਼ਾਕੀਆਂ ਅੰਦਾਜ਼ 'ਚ ਲਿਖਿਆ, ਹੁਣ ਤੁਹਾਡੀ ਵਾਰੀ। ਇਸ 'ਤੇ ਪ੍ਰਸ਼ੰਸਕਾਂ ਨੇ ਰੱਜ ਕੇ ਮਜ਼ਾਕ ਕੀਤਾ।PunjabKesari

ਇਸ ਦੇ ਉਲਟ ਬਾਅਦ 'ਚ ਕੁਲਦੀਪ ਨੂੰ ਇਸ ਤਰ੍ਹਾਂ ਦਾ ਮਜ਼ਾਕ ਕਰਨਾ ਯੁਜਵੇਂਦਰ ਚਾਹਲ ਨੂੰ ਮਹਿੰਗਾ ਪੈ ਗਿਆ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਰੱਜ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਚਾਹਲ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਕੁਲਦੀਪ ਦੀ ਖਿਚਾਈ ਕਰੇਗਾ ਤੇ ਫੈਨਜ਼ ਉਸ ਨੂੰ ਹੀ ਟ੍ਰੋਲ ਕਰਨਾ ਸ਼ੁਰੂ ਕਰ ਦੇਣਗੇ। ਇਕ ਯੂਜ਼ਰ ਨੇ ਲਿੱਖਿਆ, ਯੂਜੀ ਚਾਹਲ ਅਜਿਹੇ ਰਿਸ਼ਤੇਦਾਰ ਦੇ ਸਮਾਨ ਹਨ ਜੋ ਹਰ ਵਿਆਹ 'ਚ ਤੁਹਾਡੇ ਕੋਲ ਆ ਕੇ ਬੋਲਦੇ ਹਨ- ਹੁਣ ਤੁਹਾਡੀ ਵਾਰੀ। ਇਕ ਯੂਜ਼ਰ ਨੇ ਲਿਖਿਆ, ਭਰਾ ਤੁਹਾਡੀ ਵਾਰੀ ਕਦੋਂ ਹੈ? ਇਕ ਹੋਰ ਯੂਜ਼ਰ ਨੇ ਲਿਖਿਆ, ਤੁਹਾਡਾ ਨੰਬਰ ਕਦੋਂ ਹੈ?PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ