ਖੇਡ ਮੰਤਰੀ ਨੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ

09/24/2017 12:40:53 AM

ਜੈਪੁਰ— ਕੇਂਦਰੀ ਖੇਡ ਮੰਤਰੀ ਕਰਨਲ ਰਾਜਵਰਧਨ ਸਿੰਘ ਰਾਠੌੜ ਨੇ ਦੇਸ਼ ਦੇ ਖਿਡਾਰੀਆਂ ਦੇ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਦੇਸ਼ 'ਚ ਖੇਡੋ ਇੰਡੀਆ ਦੀ ਤਰ੍ਹਾਂ ਖਿਡਾਰੀਆਂ ਨੂੰ ਹਰ ਸਾਲ 5-5 ਲੱਖ ਰੁਪਏ ਦਿੱਤੇ ਜਾਣਗੇ। ਕਰਨਲ ਰਾਜਵਰਧਨ ਸਿੰਘ ਰਾਠੌੜ ਨੇ ਸ਼ਨੀਵਾਰ ਨੂੰ ਜੈਪੁਰ ਦਿਹਾਤੀ 'ਚ ਸੰਸਦ ਮੈਂਬਰ ਆਪਣੇ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਵਿਕਾਸ ਕਾਰਜ ਦਾ ਉਦਘਾਟਨ ਕਰ ਰਹੇ ਸਨ। ਇਸ ਪ੍ਰੋਗਰਾਮ 'ਤੇ ਉਨ੍ਹਾਂ ਨੇ ਨਾਇਲਾ 'ਚ ਮਾਹਖੇਡ ਕਬੱਡੀ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਖਿਡਾਰੀਆਂ ਨੂੰ ਪ੍ਰਤੀਭਾਵਾਂ ਨੂੰ ਅੱਗੇ ਲਿਆਉਣ ਦੇ ਲਈ ਖੇਡੋ ਇੰਡੀਆ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਦੇਸ਼ ਭਰ 'ਚ 1000 ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਖਿਡਾਰੀਆਂ ਨੂੰ 8 ਸਾਲ ਤਕ 5-5 ਲੱਖ ਰੁਪਏ ਦਿੱਤੇ ਜਾਣਗੇ।
ਸਕੂਲਾਂ ਦੇ ਵਿਕਾਸ ਲਈ ਵੀ ਦਿੱਤਾ ਯੋਗਦਾਨ
ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਪਹਿਲੀ ਬਾਰ ਦਸੰਬਰ 'ਚ ਖੇਡੋ ਇੰਡੀਆ ਨੂੰ ਏਸ਼ੀਅਨ ਖੇਡਾਂ ਦੀ ਤਰ੍ਹਾਂ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਨਾਇਲਾ 'ਚ ਸਕੂਲ ਦੇ 2 ਕਮਰਿਆਂ ਅਤੇ ਇਕ ਕਮੇਟੀ ਹਾਲ ਦੇ ਲਈ 8 ਲੱਖ ਰੁਪਏ ਦਾ ਐਲਾਨ ਕੀਤਾ। ਰਾਠੌੜ ਨੇ ਇੰਦਰਗੜ੍ਹ 'ਚ ਸ਼ਹੀਦ ਰਾਮਕੁਮਾਰ ਮੀਨਾ ਦੀ ਮੂਰਤੀ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ 'ਤੇ ਕਰਨਲ ਰਾਜਵਰਧਨ ਸਿੰਘ ਰਾਠੌੜ ਨੇ ਕਿਹਾ ਕਿ ਦੇਸ਼ ਦੀ ਸ਼ਕਤੀ ਪਿੰਡਾਂ 'ਚੋਂ ਆਉਦੀ ਹੈ। ਪਿੰਡਾਂ ਤੋਂ ਨੌਜਵਾਨ ਅੱਗੇ ਆਉਂਦੇ ਹਨ ਅਤੇ ਦੇਸ਼ ਦੀ ਸ਼ਕਤੀ 'ਚ ਆਪਣਾ ਯੋਗਦਾਨ ਦਿੰਦੇ ਹਨ।


Related News