ਇਸ ਖਿਡਾਰੀ ਨੇ ਫੜਿਆ ਅਜਿਹਾ ਕੈਚ, ਜਿਸ ਨੂੰ ਦੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ (ਦੇਖੋ ਵੀਡੀਓ)

Tuesday, Aug 08, 2017 - 11:24 PM (IST)

ਇਸ ਖਿਡਾਰੀ ਨੇ ਫੜਿਆ ਅਜਿਹਾ ਕੈਚ, ਜਿਸ ਨੂੰ ਦੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ (ਦੇਖੋ ਵੀਡੀਓ)

ਨਵੀਂ ਦਿੱਲੀ— ਕ੍ਰਿਕਟ ਮੈਚਾਂ 'ਚ ਤੁਸੀਂ ਇਸ ਤਰ੍ਹਾਂ ਦੇ ਕੈਚ ਨਹੀਂ ਦੇਖੇ ਹੋਣਗੇ ਪਰ ਤੁਸੀਂ ਵੀ ਇਸ ਕੈਚ ਨੂੰ ਦੇਖ ਕੇ ਹੈਰਾਨ ਰਹਿ ਜਾਵੋਗੇ। ਇਸ ਤਰ੍ਹਾਂ ਦਾ ਇਕ ਕੈਚ ਕੈਰੇਵੀਅਨ ਪ੍ਰੀਮੀਅਰ ਲੀਗ ਦੇ ਇਕ ਮੈਚ ਦੇ ਦੌਰਾਨ ਦੇਖਣ ਨੂੰ ਮਿਲਿਆ ਹੈ ਜਿਸ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਖੁੱਲੀ ਦੀਆਂ ਖੁੱਲੀਆਂ ਰਹਿ ਗਈਆਂ। ਸੇਂਟ ਕਿਟ੍ਰਸ ਅਤੇ ਗਯਾਨਾ ਅਮੇਜਨ ਵਾਰੀਅਰਸ 'ਚ ਹੋਏ ਇਸ ਮੁਕਾਬਲੇ 'ਚ ਫੈਬੀਅਨ ਅਲੇਨ ਨੇ ਇਕ ਖਤਰਨਾਕ ਕੈਚ ਫੜਿਆ ਜੋ ਕ੍ਰਿਕਟ ਦੇ ਮੈਦਾਨ 'ਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।


ਅਮੇਜਨ ਵਾਰੀਅਰਸ ਜਿੱਤ ਲਈ 133 ਦੌੜਾਂ ਦਾ ਪਿੱਛਾ ਕਰ ਰਹੀ ਸੀ। ਗਯਾਨਾ ਨੂੰ 24 ਗੇਂਦਾਂ 'ਚ ਜਿੱਤ ਲਈ 31 ਦੌੜਾਂ ਦੀ ਜ਼ਰੂਰਤ ਸੀ ਪਰ ਟੀ-20 ਇਕ ਇਸ ਤਰ੍ਹਾਂ ਦੀ ਖੇਡ ਹੈ ਜਿਸ 'ਚ ਕਿਸੇ ਵੀ ਟੀਮ ਦਾ ਪਾਸਾ ਪਲਟ ਸਕਦਾ ਹੈ। ਸਬਸਟੀਟ੍ਰਯੂਟ ਦੇ ਤੌਰ 'ਤੇ ਫੀਲਡਿੰਗ ਕਰ ਰਹੇ ਫੈਬੀਅਨ ਨੇ ਹਵਾ 'ਚ ਛਾਲ ਲਗਾਕੇ ਜੇਸਨ ਦੇ ਕੈਚ ਨੂੰ ਫੜ ਲਿਆ। ਕੈਬੀਅਨ ਦੇ ਇਸ ਕੈਚ ਨੂੰ ਦੇਖ ਕੇ ਮੈਦਾਨ 'ਤੇ ਹਰ ਕੋਈ ਹੈਰਾਨ ਸੀ।
ਅਲੀ ਦੀ ਗੇਂਦ 'ਤੇ ਫੈਬੀਅਨ ਨੇ ਜੇਸਨ ਮੁਹੰਮਦ ਦਾ ਖਤਰਨਾਕ ਕੈਚ ਫੜਿਆ। ਇਸ ਦੌਰਾਨ ਫੈਬੀਅਨ ਅਲੇਨ ਗੇਂਦ ਵੱਲ ਦੌੜੇ ਅਤੇ ਆਪਣੀ ਖੱਬੀ ਬਾਹ ਨਾਲ ਸ਼ਾਨਦਾਰ ਛਾਲ ਮਾਰ ਕੇ ਕੈਚ ਕਰ ਲਿਆ। ਕਮੇਂਟ੍ਰੀ ਦੱਸ ਰਹੇ ਸਨ ਕਿ ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਈਯਾਨ ਬਿਸ਼ਪ ਨੇ ਇਸ ਕੈਚ ਨੂੰ ਆਪਣੇ ਕ੍ਰਿਕਟ ਜੀਵਨ ਦਾ ਸਰਵਸ੍ਰੇਸ਼ਠ ਕੈਚ ਦੱਸਿਆ।


Related News