ਮਹਿੰਦਰ ਸਿੰਘ ਧੋਨੀ ਸਮੇਤ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ, 28 ਜੂਨ ਨੂੰ ਹੋਵੇਗੀ ਸੁਣਵਾਈ, ਜਾਣੋ ਪੂਰਾ ਮਾਮਲਾ

05/31/2022 5:19:36 PM

ਬੇਗੂਸਰਾਏ (ਏਜੰਸੀ)- ਬਿਹਾਰ ਦੇ ਬੇਗੂਸਰਾਏ ਵਿਖੇ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ 'ਚ ਚੈੱਕ ਬਾਊਂਸ ਕਰਨ ਦੇ ਮਾਮਲੇ 'ਚ ਨਿਊ ਗਲੋਬਲ ਪ੍ਰੋਡਿਊਸਰ ਇੰਡੀਆ ਲਿਮਟਿਡ ਦੇ ਪ੍ਰਧਾਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਸਮੇਤ 8 ਲੋਕਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਰੁੰਪਾ ਕੁਮਾਰੀ ਦੀ ਅਦਾਲਤ ਵਿੱਚ ਨੀਰਜ ਕੁਮਾਰ ਨਿਰਾਲਾ ਨੇ ਨਿਊ ਗਲੋਬਲ ਪ੍ਰੋਡਿਊਸ ਇੰਡੀਆ ਲਿਮਟਿਡ, ਚੇਅਰਮੈਨ ਮਹਿੰਦਰ ਸਿੰਘ ਧੋਨੀ, ਮੁੱਖ ਕਾਰਜਕਾਰੀ ਅਧਿਕਾਰੀ ਰਾਜੇਸ਼ ਆਰੀਆ, ਡਾਇਰੈਕਟਰ (ਅਕਾਊਂਟ ਐਡਮਿਨਿਸਟ੍ਰੇਸ਼ਨ) ਮਹਿੰਦਰ ਸਿੰਘ, ਮਾਰਕੀਟਿੰਗ ਹੈੱਡ ਅਰਪਿਤ ਦੂਬੇ, ਏ.ਡੀ. ਇਮਰਾਨ ਬਿਨ ਜ਼ਫਰ, ਮਾਰਕੀਟਿੰਗ ਮੈਨੇਜਰ ਵੰਦਨਾ ਆਨੰਦ ਅਤੇ ਬਿਹਾਰ ਦੇ ਮਾਰਕੀਟਿੰਗ ਸਟੇਟ ਚੀਫ ਅਜੈ ਕੁਮਾਰ ਦੇ ਖ਼ਿਲਾਫ਼ ਭਾਰਤੀ ਇੰਡੀਅਨ ਪੀਨਲ ਕੋਡ ਦੀ ਧਾਰਾ 406, 120 (ਬੀ) ਅਤੇ ਐੱਨ.ਆਈ. ਐਕਟ ਦੀ ਧਾਰਾ 138 ਦੇ ਤਹਿਤ ਮਾਮਲਾ ਦਰਜ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ: ਜਿੱਤ ਦੇ ਜਸ਼ਨ 'ਚ ਖੁੱਲ੍ਹੀ ਬੱਸ 'ਚ ਸੜਕਾਂ 'ਤੇ ਉਤਰੀ ਗੁਜਰਾਤ ਟਾਈਟਨਜ਼ ਦੀ ਟੀਮ, ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਅਦਾਲਤ ਨੇ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਇਸ 'ਤੇ ਵਿਚਾਰ ਕਰਨ ਲਈ ਇਸ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਅਜੈ ਕੁਮਾਰ ਮਿਸ਼ਰਾ ਦੀ ਅਦਾਲਤ ਵਿੱਚ ਭੇਜ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ ਲਈ 28 ਜੂਨ 2022 ਦੀ ਤਾਰੀਖ਼ ਤੈਅ ਕੀਤੀ ਗਈ ਹੈ। ਇਲਜ਼ਾਮ ਅਨੁਸਾਰ ਸਾਲ 2021 ਵਿੱਚ ਸ਼ਿਕਾਇਤਕਰਤਾ ਨੀਰਜ ਕੁਮਾਰ ਨਿਰਾਲਾ ਨੇ ਨਿਊ ਗਲੋਬਲ ਪ੍ਰੋਡਿਊਸਰ ਇੰਡੀਆ ਲਿਮਟਿਡ ਦਾ ਸੀ.ਐੱਨ.ਐੱਫ. ਲਿਆ। ਸੀ.ਐੱਨ.ਐੱਫ. ਲੈਣ ਲਈ ਉਨ੍ਹਾਂ ਨੇ ਕੰਪਨੀ ਨੂੰ 36 ਲੱਖ 86 ਹਜ਼ਾਰ ਰੁਪਏ ਦੇ ਦਿੱਤੇ। ਕੰਪਨੀ ਨੇ ਸ਼ਿਕਾਇਤਕਰਤਾ ਨੂੰ ਖਾਦ ਭੇਜ ਦਿੱਤੀ ਸੀ ਪਰ ਕੰਪਨੀ ਵੱਲੋਂ ਸਹਿਯੋਗ ਨਾ ਦੇਣ ਕਾਰਨ ਖਾਦ ਵੇਚਣ ਵਿੱਚ ਦਿੱਕਤ ਹੋਣ ਲੱਗੀ। ਇਸ ਸਬੰਧੀ ਸ਼ਿਕਾਇਤਕਰਤਾ ਅਤੇ ਕੰਪਨੀ ਵਿਚਾਲੇ ਝਗੜਾ ਹੋਣ ਕਾਰਨ ਕੰਪਨੀ ਨੇ 30 ਲੱਖ ਰੁਪਏ ਦਾ ਚੈੱਕ ਦੇ ਕੇ ਸਾਰੀ ਖਾਦ ਵਾਪਸ ਲੈ ਲਈ। ਕੰਪਨੀ ਵੱਲੋਂ ਦਿੱਤਾ ਗਿਆ ਚੈੱਕ ਜਮ੍ਹਾਂ ਕਰਾਉਣ 'ਤੇ ਬਾਊਂਸ ਹੋ ਗਿਆ। ਚੈੱਕ ਬਾਊਂਸ ਹੋਣ ’ਤੇ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਭੇਜਿਆ ਗਿਆ ਸੀ ਪਰ ਉਸ ਦਾ ਕੋਈ ਸਿੱਟਾ ਨਾ ਨਿਕਲਣ ਕਾਰਨ ਅਦਾਲਤ ’ਚ ਸਾਰੇ ਮੁਲਜ਼ਮਾਂ ਅਤੇ ਕੰਪਨੀ ਖ਼ਿਲਾਫ਼ ਕੇਸ ਦਰਜ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀਆਂ ਇੰਗਲੈਂਡ ਦੀਆਂ ਮਹਿਲਾ ਕ੍ਰਿਕਟਰ ਨਤਾਲੀ ਸਕਿਵਰ ਅਤੇ ਕੈਥਰੀਨ ਬ੍ਰੰਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News