ਐੱਮ. ਜੀ. ਆਈ. ਆਨਲਾਈਨ ਸ਼ਤਰੰਜ ਲੀਗ ਟਾਈਬ੍ਰੇਕ ’ਚ ਜਾ ਕੇ ਜਿੱਤਿਆ ਕਾਰਲਸਨ

04/29/2020 6:39:54 PM

ਨਾਰਵੇ (ਨਿਕਲੇਸ਼ ਜੈਨ)– ਮੈਗਨਸ ਕਾਰਲਸਨ ਇਨਵਾਇਟ ਲੀਗ ਸ਼ਤਰੰਜ ਟੂਰਨਾਮੈਂਟ ਵਿਚ ਛੇਵੇਂ ਰਾਊਂਡ ਦੇ ਪਹਿਲੇ ਦਿਨ ਦੋ ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿਚ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਤੇ ਰੂਸ ਦੇ ਇਯਾਨ ਨੈਪਮੋਨਿਆਚੀ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ, ਨਾਲ ਹੀ ਟੇਬਲ ਵਿਚ ਸਭ ਤੋਂ ਹੇਠਾਂ ਚੱਲ ਰਹੇ ਅਨੀਸ਼ ਗਿਰੀ ਤੇ ਅਲੀਰੇਜਾ ਫਿਰੌਜਾ ਵਿਚਾਲੇ ਚੰਗਾ ਮੁਕਾਬਲਾ ਦੇਖਣ ਨੂੰ ਮਿਲਿਆ। 
ਕਾਰਲਸਨ ਤੇ ਨੈਪੋਮਨਿਆਚੀ ਵਿਚਾਲੇ ਖੇਡੇ ਗਏ ਹਰ ਮੁਕਾਬਲੇ ਵਿਚ ਰੋਮਾਂਚ ਚੋਟੀ ’ਤੇ ਸੀ। ਦੋਵਾਂ ਵਿਚਾਲੇ ਪਹਿਲੇ ਰੈਪਿਡ ਵਿਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਮੈਗਨਸ ਨੇ ਸੱਤਵੀਂ ਚਾਲ ਵਿਚ ਹੀ ਵੱਡੀ ਗਲਤੀ ਕੀਤੀ ਤੇ ਉਸਦਾ ਖਾਮਿਆਜ਼ਾ ਉਸ ਨੂੰ ਮੋਹਰੇ ਤੇ ਮੈਚ ਦੋਵੇਂ ਹਾਰ ਕੇ  ਚੁਕਾਉਣਾ ਪਿਆ। 

ਦੂਜੇ ਮੁਕਾਬਲੇ  ਵਿਚ ਕਾਰਲਸਨ ਕਿਸੇ ਤਰ੍ਹਾਂ ਆਪਣੀ ਹਾਰ ਟਾਲਣ ਵਿਚ ਸਫਲ ਰਿਹਾ ਤੇ ਮੁਕਾਬਲਾ ਡਰਾਅ ਰਿਹਾ। ਤੀਜੇ ਮੁਕਾਬਲੇ ਵਿਚ ਕਾਰਲਸਨ ਨੇ ਲੰਡਨ ਸਿਸਟਮ ’ਤੇ ਭਰੋਸਾ ਜਤਾਇਆ ਤੇ 52 ਚਾਲਾਂ ਤਕ ਚੱਲਿਆ ਮੁਕਾਬਲਾ ਉਸਦੇ ਪੱਖ ਵਿਚ ਗਿਆ। ਆਖਰੀ ਮੁਕਾਬਲਾ ਡਰਾਅ ਰਹਿਣ ਨਾਲ ਚਾਰ ਰੈਪਿਡ ਤੋਂ ਬਾਅਦ ਸਕੋਰ 2-2 ’ਤੇ ਖਤਮ ਹੋਇਆ। ਅਜਿਹੇ ਵਿਚ ਗੱਲ ਟਾਈਬ੍ਰੇਕ ’ਤੇ ਆ ਕੇ ਰੁਕ ਗਈ। ਦੋਵਾਂ ਵਿਚਾਲੇ ਹੋਏ ਅਰਮਾਗੋਦੇਨ ਮੁਕਾਬਲੇ ਵਿਚ ਪੂਰੀ ਤਰ੍ਹਾਂ ਕਾਰਲਸਨ ਨੂੰ ਸਫੇਦ ਮੋਹਰਿਆਂ ਨਾਲ ਖੇਡਣ ਦਾ ਮੌਕਾ ਮਿਲਿਆ, ਅਜਿਹੇ ਵਿਚ ਹਰ ਹਾਲ ਵਿਚ ਜਿੱਤਣਾ ਜ਼ਰੂਰੀ ਸੀ ਤੇ ਉਸ ਨੇ ਇਕਦਮ ਡਰਾਅ ਮੁਕਾਬਲੇ ਵਿਚ ਵੀ ਕਿਸੇ ਤਰ੍ਹਾਂ ਜਿੱਤ ਦਰਜ ਕਰਦੇ ਹੋਏ ਰਾਊਂਡ ਆਪਣੇ ਨਾਂ ਕੀਤਾ। ਟਾਈਬ੍ਰੇਕ ਵਿਚ ਨਤੀਜਾ ਆਉਣ ਦੀ ਵਜ੍ਹਾ ਨਾਲ ਕਾਰਲਸਨ ਨੂੰ 2 ਤੇ ਨੈਪੋਮਨਿਆਚੀ ਨੂੰ 1 ਅੰਕ ਹਾਸਲ ਹੋਇਆ ਤੇ ਇਸ ਜਿੱਤ ਦੇ ਨਾਲ ਹੀ ਹੁਣ ਕਾਰਲਸਨ ਰਸਮੀ ਤੌਰ ’ਤੇ  ਸੈਮੀਫਾਈਨਲ ਵਿਚ ਪਹੁੰਚਣ ਵਾਲਾ ਪਹਿਲਾ ਖਿਡਾਰੀ ਬਣ ਗਿਆ। 

ਦਿਨ ਦੇ ਹੋਰਨਾਂ ਮੁਕਾਬਲਿਆਂ ਵਿਚ ਇਕ ਵਾਰ ਫਿਰ ਫਿਡੇ ਦੇ 16 ਸਾਲਾ ਅਲਰੀਜਾ ਫਿਰੌਜਾ ਨੇ ਆਪਣੀ ਬਿਹਤਰੀਨ ਖੇਡ ਨਾਲ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ 2.5-1.5 ਨਾਲ ਹਰਾਉਂਦੇ ਹੋਏ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਤੇ ਪਹਿਲੀ ਵਾਰ 8ਵੇਂ ਸਥਾਨ ਤੋਂ ਸਿੱਧੇ 6ਵੇਂ ਸਥਾਨ ’ਤੇ ਪਹੁੰਚ ਗਿਆ। ਦੋਵਾਂ ਵਿਚਾਲੇ ਤਿੰਨ ਮੁਕਾਬਲਿਆਂ ਦੇ ਨਤੀਜੇ ਆਏ ਤੇ ਇਕ ਡਰਾਅ ਰਿਹਾ। ਦੋ ਮੈਚ ਅਲਰੀਜੇਜਾ ਤੇ ਇਕ ਅਨੀਸ਼ ਗਿਰੀ ਦੇ ਪੱਖ ਵਿਚ ਗਿਆ। ਇਸਦੇ ਨਾਲ ਹੀ ਪਿਛਲੇ ਰਾਊਂਡ ਵਿਚ ਮੈਗਨਸ ਕਾਰਲਸਨ ਨੂੰ ਹਰਾ ਕੇ ਉਲਟਫੇਰ ਕਰਨ ਵਾਲਾ ਅਨੀਸ਼ ਗਿਰੀ ਆਖਰੀ ਸਥਾਨ ’ਤੇ ਪਹੁੰਚ ਗਿਆ।


Ranjit

Content Editor

Related News