BCCI ਦੀ ਬੇਨਤੀ ਦੇ ਬਾਅਦ CPL ’ਚ ਹੋਏ ਬਦਲਾਅ, ਹੁਣ ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਲੀਗ
Thursday, Jul 15, 2021 - 05:41 PM (IST)
ਸੇਂਟ ਕਿਟਸ ਐਂਡ ਨੇਵਿਸ— ਕੈਰੇਬੀਅਨ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਦਾ 2021 ਦਾ ਸੈਸ਼ਨ 26 ਅਗਸਤ ਤੋਂ ਸ਼ੁਰੂ ਹੋਵੇਗਾ। ਟੂਰਨਾਮੈਂਟ ਆਯੋਜਕਾਂ ਨੇ ਬੁੱਧਵਾਰ ਨੂੰ ਇਹ ਪੁਸ਼ਟੀ ਕੀਤੀ। ਪਿਛਲੇ ਮਹੀਨੇ ਸੀ. ਪੀ. ਐੱਲ. ਆਯੋਜਕਾਂ ਨੇ ਭਾਰਤੀ ਕਿ੍ਰਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨਾਲ ਸਹਿਮਤੀ ਜਤਾਈ ਸੀ ਕਿ ਉਹ ਇਹ ਯਕੀਨੀ ਕਰਗਾ ਕਿ ਟੂਰਨਾਮੈਂਟ ਦਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨਾਲ ਕੋਈ ਟਕਰਾਅ ਨਾ ਹੋਵੇ। ਪੂਰਾ ਸੀ. ਪੀ. ਐੱਲ. ਮੂਲ ਪ੍ਰੋਗਰਾਮ ਮੁਤਾਬਕ ਸੇਂਟ ਕਿਟਸ ਐਂਡ ਨੇਵਿਸ ’ਚ ਖੇਡਿਆ ਜਾਵੇਗਾ।
ਮਈ ’ਚ ਆਈ. ਪੀ. ਐੱਲ. ਨੂੰ ਕੋਵਿਡ-19 ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ, ਤਾਂ ਬੀ. ਸੀ. ਸੀ. ਆਈ. ਨੇ ਬਾਕੀ 31 ਮੈਚ ਸਤੰਬਰ-ਅਕਤੂਬਰ ’ਚ ਯੂ. ਏ. ਈ. ’ਚ ਕਰਾਉਣ ਦਾ ਫ਼ੈਸਲਾ ਕੀਤਾ ਸੀ। ਇਹ ਯਕੀਨੀ ਕਰਨ ਲਈ ਵੈਸਟਇੰਡੀਜ਼ ਦੇ ਚੋਟੀ ਦੇ ਖਿਡਾਰੀ ਆਈ. ਪੀ. ਐੱਲ. ਦੇ ਬਾਕੀ ਟੂਰਨਾਮੈਂਟ ਲਈ ਉਪਲਬਧ ਰਹਿਣ ਬੀ. ਸੀ. ਸੀ. ਆਈ. ਨੇ ਵੈਸਟ ਇੰਡੀਜ਼ ਬੋਰਡ ਤੋਂ ਬੇਨਤੀ ਕੀਤੀ ਸੀ ਕਿ ਉਹ ਸੀ. ਪੀ. ਐੱਲ. ਦੇ ਪ੍ਰੋਗਰਾਮ ’ਚ ਕੁਝ ਬਦਲਾਅ ਕਰ ਲੈਣ।
ਸੀ. ਪੀ. ਐੱਲ. 28 ਅਗਸਤ ਤੋਂ ਸ਼ੁਰੂ ਹੋਣਾ ਸੀ ਤੇ 19 ਸਤੰਬਰ ਨੂੰ ਖ਼ਤਮ ਹੋਣਾ ਸੀ ਪਰ ਹੁਣ ਇਹ 26 ਅਗਸਤ ਤੋਂ ਸ਼ੁਰੂ ਹੋਵੇਗਾ ਤੇ ਸੈਮੀਫ਼ਾਈਨਲ 14 ਸਤੰਬਰ ਨੂੰ ਤੇਫ਼ਾਈਨਲ 15 ਸਤੰਬਰ ਨੂੰ ਖੇਡਿਆ ਜਾਵੇਗਾ। ਆਈ. ਪੀ. ਐੱਲ. ਦੀ ਸ਼ੁਰੂਆਤ ਸੀ. ਪੀ .ਐੱਲ. ਖ਼ਤਮ ਹੋਣ ਦੇ ਤਿੰਨ ਜਾਂ ਚਾਰ ਦਿਨ ਬਾਅਦ ਹੋਵੇਗੀ।