ਕਪਤਾਨ ਮਨਦੀਪ ਦਾ ਸੈਂਕੜਾ, ਪੰਜਾਬ ਨੇ ਰਾਜਸਥਾਨ ''ਤੇ ਬਣਾਈ ਬੜ੍ਹਤ

12/10/2019 8:06:09 PM

ਜੈਪੁਰ— ਕਪਤਾਨ ਮਨਦੀਪ ਸਿੰਘ ਦੇ ਸੈਂਕੜੇ ਨਾਲ ਪੰਜਾਬ ਨੇ ਰਣਜੀ ਟਰਾਫੀ ਐਲੀਟ ਗਰੁੱਪ 'ਏ' ਮੈਚ ਦੇ ਦੂਜੇ ਦਿਨ ਮੰਗਲਵਾਰ ਨੂੰ ਇੱਥੇ ਰਾਜਸਥਾਨ ਵਿਰੁੱਧ 6 ਵਿਕਟਾਂ 'ਤੇ 290 ਦੌੜਾਂ ਬਣਾ ਕੇ ਪਹਿਲੀ ਪਾਰੀ ਦੇ ਆਧਾਰ 'ਤੇ ਬੜ੍ਹਤ ਹਾਸਲ ਕਰ ਲਈ। ਰਾਜਸਥਾਨ ਨੇ ਇਸ ਤੋਂ ਪਹਿਲਾਂ ਪਹਿਲੀ ਪਾਰੀ 'ਚ 257 ਦੌੜਾਂ ਬਣਾਈਆਂ। ਪੰਜਾਬ ਨੂੰ 33 ਦੌੜਾਂ ਦੀ ਬੜ੍ਹਤ ਹਾਸਲ ਹੈ ਜਦਕਿ ਉਸ ਦੀਆਂ ਚਾਰ ਵਿਕਟਾਂ ਬਾਕੀ ਹਨ। ਪੰਜਾਬ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਨੇ 31 ਦੌੜਾਂ ਤਕ ਹੀ ਸਲਾਮੀ ਬੱਲੇਬਾਜ਼ਾਂ ਸਨਵੀਰ ਸਿੰਘ (00) ਤੇ ਸ਼ੁਭਮਨ ਗਿੱਲ (12) ਦੇ ਵਿਕਟ ਗੁਆ ਦਿੱਤੇ ਸਨ।
ਮਨਦੀਪ ਸਿੰਘ (122) ਨੇ ਇਸ ਤੋਂ ਬਾਅਦ ਗੁਰਕੀਰਤ ਸਿੰਘ (68) ਦੇ ਨਾਲ ਤੀਜੇ ਵਿਕਟ ਦੇ ਲਈ 86 ਦੌੜਾਂ ਤੇ ਅਨਮੋਲ ਮਲਹੋਤਰਾ (ਅਜੇਤੂ 68) ਦੇ ਨਾਲ 6ਵੇਂ ਵਿਕਟ ਦੇ ਲਈ 143 ਦੌੜਾਂ ਦੀ ਸਾਂਝੇਦਾਰੀ ਕਰਕੇ ਪੰਜਾਬ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਇਆ। ਮਨਦੀਪ ਨੇ 174 ਗੇਂਦ ਦਾ ਸਾਹਮਣਾ ਕਰਦੇ ਹੋਏ 17 ਚੌਕੇ ਤੇ 1 ਛੱਕਾ ਲਗਾਇਆ। ਦਿਨ ਦਾ ਖੇਡ ਖਤਮ ਹੋਣ ਤਕ ਮਯੰਕ 7 ਦੌੜਾਂ ਬਣਾ ਕੇ ਮਲਹੋਤਰਾ ਦਾ ਸਾਥ ਨਿਭਾ ਰਿਹਾ ਸੀ। ਰਾਜਸਥਾਨ ਵਲੋਂ ਸ਼ੁਭਮ ਸ਼ਰਮਾ ਨੇ ਤਿੰਨ ਜਦਕਿ ਤਨਵੀਰ ਓਲ ਹੱਕ ਨੇ 2 ਵਿਕਟਾਂ ਹਾਸਲ ਕੀਤੀਆਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Edited By Gurdeep Singh