ਕੈਪਟਨ ਕੂਲ ਟੈਕਸ ਭਰਨ ''ਚ ਵੀ ''ਚੈਂਪੀਅਨ''
Tuesday, Jul 24, 2018 - 08:41 PM (IST)
ਰਾਂਚੀ : ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਾਲ 2017-18 'ਚ ਆਪਣੀ ਕਮਾਈ 'ਤੇ 12.17 ਕਰੋੜ ਕੁਪਏ ਟੈਕਸ ਦੇ ਕੇ ਆਪਣੇ ਸੂਬੇ ਝਾਰਖੰਡ 'ਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਬਣ ਗਏ ਹਨ। ਆਰਥਿਕ ਪੱਖੋਂ ਕਮਜੋਰ ਮਨੇ ਜਾਣ ਵਾਲੇ ਝਾਰਖੰਡ ਸੂਬੇ 'ਚ ਰਾਂਚੀ ਦੇ ਰਹਿਣ ਵਾਲੇ ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਧੋਨੀ ਕਮਾਈ ਦੇ ਮਾਮਲੇ 'ਚ ਅੱਜ ਵੀ ਭਾਰਤ ਦੇ ਸਿਖਰ ਖਿਡਾਰੀਆਂ 'ਚ ਸ਼ਾਮਲ ਹਨ। ਟੈਸਟ ਕ੍ਰਿਕਟ ਦੇ ਨਾਲ ਵਨਡੇ ਅਤੇ ਟੀ-20 ਦੀ ਵੀ ਕਪਤਾਨੀ ਛੱਡ ਚੁੱਕੇ ਧੋਨੀ ਪ੍ਰਸਿੱਧਗੀ ਦੇ ਮਾਮਲੇ 'ਚ ਅਜੇ ਵੀ ਅੱਗੇ ਹਨ। ਮੀਡੀਆ ਰਿਪੋਰਟ ਦੇ ਮੁਤਾਬਕ ਧੋਨੀ ਨੇ ਪਿਛਲੇ ਵਿਤੀ ਸਾਲ 10.93 ਕਰੋੜ ਰੁਪਏ ਦਾ ਟੈਕਸ ਭਰਿਆ ਸੀ ਪਰ ਮੌਜੂਦਾ ਵਿਤੀ ਸਾਲ 'ਚ ਉਹ 12 ਕਰੋੜ ਰੁਪਏ ਤੋਂ ਜ਼ਿਆਦਾ ਦਾ ਟੈਕਸ ਭਰਨ ਦੇ ਨਾਲ ਸੂਬੇ ਦੇ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਬਣ ਗਏ ਹਨ।
