ਕਪਤਾਨ ਅੰਕਿਤ ਦੇ ਸੈਂਕੜੇ ਨਾਲ ਮੁੰਬਈ ਵਿਰੁੱਧ ਹਰਿਆਣਾ ਦੀ ਸਥਿਤੀ ਮਜ਼ਬਤੂ

Monday, Feb 10, 2025 - 10:52 AM (IST)

ਕਪਤਾਨ ਅੰਕਿਤ ਦੇ ਸੈਂਕੜੇ ਨਾਲ ਮੁੰਬਈ ਵਿਰੁੱਧ ਹਰਿਆਣਾ ਦੀ ਸਥਿਤੀ ਮਜ਼ਬਤੂ

ਕੋਲਕਾਤਾ- ਕਪਤਾਨ ਅੰਕਿਤ ਕੁਮਾਰ ਦੇ ਸੈਂਕੜੇ ਦੀ ਮਦਦ ਨਾਲ ਹਰਿਆਣਾ ਨੇ ਸਾਬਕਾ ਚੈਂਪੀਅਨ ਮੁੰਬਈ ਵਿਰੁੱਧ ਰਣਜੀ ਟਰਾਫੀ ਕੁਆਰਟਰ ਫਾਈਨਲ ਦੇ ਦੂਜੇ ਦਿਨ ਐਤਵਾਰ ਨੂੰ ਸਟੰਪ ਤੱਕ 5 ਵਿਕਟਾਂ ’ਤੇ 263 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।

ਸਲਾਮੀ ਬੱਲੇਬਾਜ਼ ਅੰਕਿਤ ਨੇ ਮੁੰਬਈ ਦੇ ਗੇਂਦਬਾਜ਼ਾਂ ’ਤੇ ਹਾਵੀ ਹੁੰਦੇ ਹੋਏ 136 ਦੌੜਾਂ ਦੀ ਪਾਰੀ ਖੇਡ ਕੇ ਲਗਾਤਾਰ ਦੂਜਾ ਸੈਂਕੜਾ ਲਾਇਆ। ਦੂਜੇ ਦਿਨ ਦੀ ਖੇਡ ਤੋਂ ਬਾਅਦ ਹਰਿਆਣਾ ਦੀ ਟੀਮ ਮੁੰਬਈ ਤੋਂ ਪਹਿਲੀ ਪਾਰੀ ਦੇ ਆਧਾਰ ’ਤੇ 53 ਦੌੜਾਂ ਪਿੱਛੇ ਹੈ।

ਇਸ ਤੋਂ ਪਹਿਲਾਂ ਤਨੁਸ਼ ਕੋਟਿਆਨ (97) ਤਿੰਨ ਦੌੜਾਂ ਨਾਲ ਸੈਂਕੜੇ ਤੋਂ ਖੁੰਝ ਗਿਆ ਪਰ ਉਸਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਮੁੰਬਈ ਦੀ ਟੀਮ ਪਹਿਲੀ ਪਾਰੀ ਵਿਚ 315 ਦੌੜਾਂ ਬਣਾਉਣ ਵਿਚ ਸਫਲ ਰਹੀ। ਮੁਬਈ ਦੀ ਟੀਮ ਨੇ ਦਿਨ ਦੀ ਸ਼ੁਰੂਆਤ 8 ਵਿਕਟਾਂ ’ਤੇ 278 ਦੌੜਾਂ ਤੋਂ ਕੀਤੀ ਸੀ।

ਮੁੰਬਈ ਨੇ ਦਿਨ ਦੀ ਸ਼ੁਰੂਆਤ ਵਿਚ 45 ਮਿੰਟ ਬੱਲੇਬਾਜ਼ੀ ਕੀਤੀ, ਜਿਸ ਨਾਲ ਪਿੱਚ ਦੀ ਨਮੀ ਘੱਟ ਹੋ ਗਈ ਤੇ ਹਰਿਆਣਾ ਦੇ ਬੱਲੇਬਾਜ਼ਾਂ ਲਈ ਹਾਲਾਤ ਥੋੜ੍ਹੇ ਆਸਾਨ ਹੋ ਗਏ। ਅੰਕਿਤ ਨੇ ਲਕਸ਼ੈ ਦਲਾਲ (34) ਨਾਲ ਪਹਿਲੀ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਕਰਕੇ ਮਜ਼ਬੂਤ ਨੀਂਹ ਰੱਖੀ। ਹਰਿਆਣਾ ਦੇ ਕਪਤਾਨ ਨੇ ਆਪਣੀ ਪਾਰੀ ਵਿਚ 21 ਵਿਚੋਂ 16 ਚੌਕੇ ਤੇਜ਼ ਗੇਂਦਬਾਜ਼ਾਂ ਵਿਰੁੱਧ ਲਾਏ। ਉਸ ਨੇ ਯਸ਼ਵਰਧਨ ਦਲਾਲ (36) ਨਾਲ ਦੂਜੀ ਵਿਕਟ ਲਈ 81 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਗੇਂਦਬਾਜ਼ ਨੇ ਹੀ ਕਪਤਾਨ ਅਜਿੰਕਯ ਰਹਾਨੇ ਦੇ ਹੱਥੋਂ ਕੈਚ ਕਰਵਾ ਕੇ ਉਸਦੀ ਸ਼ਾਨਦਾਰ ਪਾਰੀ ਦਾ ਅੰਤ ਕੀਤਾ।


author

Tarsem Singh

Content Editor

Related News