CA ਨੇ ਰਾਸ਼ਟਰੀ ਅੰਪਾਇਰ ਪੈਨਲ ਦੀ ਘਟਾਈ ਗਿਣਤੀ

Friday, Jun 05, 2020 - 04:56 PM (IST)

CA ਨੇ ਰਾਸ਼ਟਰੀ ਅੰਪਾਇਰ ਪੈਨਲ ਦੀ ਘਟਾਈ ਗਿਣਤੀ

ਮੈਲਬੋਰਨ : ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਸ਼ੁੱਕਰਵਾਰ ਨੂੰ ਫੈਸਲਾ ਕੀਤਾ ਕਿ ਉਹ ਕੋਵਿਡ-19 ਮਹਾਮਾਰੀ ਕਾਰਨ ਹੋਏ ਵਿੱਤੀ ਨੁਕਸਾਨ ਨਾਲ ਨਜਿੱਠਣ ਲਈ ਕਟੌਤੀ ਦੇ ਕਦਮਾਂ ਵਿਚ ਆਗਾਮੀ ਸੈਸ਼ਨ ਲਈ 12 ਮੈਂਬਰੀ ਰਾਸ਼ਟਰੀ ਪੈਨਲ ਵਿਚ ਰਿਟਾਇਰਡ ਅੰਪਾਇਰ ਸਾਈਮਨ ਫ੍ਰਾਈ ਅਤੇ ਜਾਨ ਵਾਰਡ ਦੀ ਜਗ੍ਹਾ ਨਹੀਂ ਭਰੇਗਾ। ਸਾਈਮਨ ਅਤੇ ਜਾਨ ਇਸ ਸਾਲ ਦੇ ਸ਼ੁਰੂ ਵਿਚ ਰਿਟਾਇਰਡ ਹੋਏ ਸਨ। ਸੀ. ਏ. ਉਸ ਦੀ ਜਗ੍ਹਾ ਕਿਸੇ ਨੂੰ ਸ਼ਾਮਲ ਨਹੀਂ ਕਰ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਪੈਨਲ ਘੱਟ ਕੇ 10 ਅੰਪਾਇਰ ਦਾ ਹੋ ਜਾਵੇਗਾ। 

PunjabKesari

ਇਸ ਦਾ ਮਤਲਬ ਹੈ ਕਿ ਇਨ੍ਹਾਂ ਅੰਪਾਇਰਾਂ ਨੂੰ ਪਿਛਲੇ ਸੈਸ਼ਨ ਨਾਲੋਂ ਇਸ ਸੈਸ਼ਨ ਵਿਚ ਜ਼ਿਾਆਦਾ ਅੰਪਾਇਰਿੰਗ ਕਰਨੀ ਹੋਵੇਗੀ। ਅਪ੍ਰੈਲ ਵਿਚ ਸੀਨੀਅਰ ਅੰਪਾਇਰਾਂ ਤੋਂ ਖਰਚਾ ਘੱਟ ਕਰਨ ਦੇ ਤਰੀਕੇ ਲੱਭਣ ਲਈ ਕਿਹਾ ਗਿਆ ਸੀ ਅਤੇ ਉਸ ਨੇ ਸੰਚਾਲਨ ਸੰਸਥਾ ਨਾਲ ਆਪਣੇ ਸਮਝੌਤੇ ਪੱਤਰ ਨੂੰ ਬਦਲਣ 'ਤੇ ਸਹਿਮਤੀ ਜਤਾਈ ਸੀ। ਸੀ. ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀਟਰ ਰੋਚ ਨੇ ਅੰਪਾਇਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਿਣਤੀ ਘੱਟ ਕਰਨ ਦਾ ਫੈਸਲਾ ਆਪਸੀ ਸਹਿਮਤੀ ਨਾਲ ਹੋਇਆ ਹੈ।


author

Ranjit

Content Editor

Related News