BWF ਵਿਸ਼ਵ ਟੂਰ : PV ਸਿੰਧੂ ਫਾਈਨਲ ਤੋਂ ਹਟੀ, ਜਾਣੋ ਕਾਰਨ
Monday, Nov 14, 2022 - 04:38 PM (IST)
ਨਵੀਂ ਦਿੱਲੀ : ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਸੀਜ਼ਨ ਦੇ ਆਖ਼ਰੀ ਬੈਡਮਿੰਟਨ ਮੁਕਾਬਲੇ BWF ਵਰਲਡ ਟੂਰ ਫਾਈਨਲਜ਼ ਤੋਂ ਹਟ ਲਈ ਹੈ, ਕਿਉਂਕਿ ਉਹ ਅਜੇ ਖੱਬੇ ਗਿੱਟੇ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। 2018 ਦੀ ਚੈਂਪੀਅਨ ਸਿੰਧੂ ਅਗਸਤ 'ਚ ਰਾਸ਼ਟਰਮੰਡਲ ਖੇਡਾਂ ਦੌਰਾਨ ਜ਼ਖਮੀ ਹੋ ਗਈ ਸੀ।
BWF ਵਰਲਡ ਟੂਰ ਫਾਈਨਲ 14 ਦਸੰਬਰ ਤੋਂ ਚੀਨ ਦੇ ਗੁਆਂਗਜ਼ੂ ਵਿੱਚ ਖੇਡਿਆ ਜਾਵੇਗਾ। ਸਿੰਧੂ ਦੇ ਪਿਤਾ ਪੀਵੀ ਰਮੰਨਾ ਨੇ ਕਿਹਾ, 'ਉਸ ਦੇ ਡਾਕਟਰ ਨੇ ਉਸ ਨੂੰ ਕੁਝ ਦਿਨ ਹੋਰ ਆਰਾਮ ਕਰਨ ਲਈ ਕਿਹਾ ਹੈ ਤਾਂ ਜੋ ਉਹ ਨਵੇਂ ਸੀਜ਼ਨ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋ ਜਾਵੇ।
ਇਹ ਵੀ ਪੜ੍ਹੋ : ਸਾਊਦੀ ਅਰਬ ਨੇ ਡੋਪਿੰਗ ਦੇ ਦੋਸ਼ੀ ਖਿਡਾਰੀ ਨੂੰ ਫੁੱਟਬਾਲ ਵਿਸ਼ਵ ਕੱਪ ਟੀਮ ਤੋਂ ਹਟਾਇਆ
ਉਸ ਨੇ ਸਾਰੇ ਪਹਿਲੂਆਂ 'ਤੇ ਗੌਰ ਕੀਤਾ। ਗੁਆਂਗਜ਼ੂ 'ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ ਅਤੇ ਉਨ੍ਹਾਂ ਨੇ ਨਵੇਂ ਸੀਜ਼ਨ ਨੂੰ ਧਿਆਨ 'ਚ ਰੱਖ ਕੇ ਇਹ ਫੈਸਲਾ ਲਿਆ ਹੈ।' ਉਨ੍ਹਾਂ ਨੇ ਕਿਹਾ, 'ਉਸਨੇ ਦੋ ਹਫ਼ਤੇ ਪਹਿਲਾਂ ਟ੍ਰੇਨਿੰਗ ਸ਼ੁਰੂ ਕੀਤੀ ਸੀ ਅਤੇ ਉਹ ਜਨਵਰੀ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਵੇਗੀ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਉਸ ਨੇ ਆਪਣੇ ਫੈਸਲੇ ਤੋਂ ਜਾਣੂ ਕਰਵਾਉਣ ਲਈ ਬੈਡਮਿੰਟਨ ਫੈਡਰੇਸ਼ਨ ਆਫ ਇੰਡੀਆ ਨੂੰ ਪੱਤਰ ਭੇਜਿਆ ਹੈ। ਸਿੰਧੂ ਦੇ ਹਟਣ ਦਾ ਮਤਲਬ ਹੈ ਕਿ ਇਸ ਵੱਕਾਰੀ ਟੂਰਨਾਮੈਂਟ ਵਿੱਚ ਸਿਰਫ਼ ਐਚਐਸ ਪ੍ਰਣਯ ਹੀ ਭਾਰਤ ਦੀ ਨੁਮਾਇੰਦਗੀ ਕਰਨਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।