''ਸਟ੍ਰੇਸ ਫ੍ਰੈਕਚਰ'' ਉੱਤੇ ਡਾਕਟਰਾਂ ਦੀ ਸਲਾਹ ਲੈਣ ਇੰਗਲੈਂਡ ਜਾਵੇਗਾ ਬੁਮਰਾਹ

Monday, Sep 30, 2019 - 11:42 PM (IST)

''ਸਟ੍ਰੇਸ ਫ੍ਰੈਕਚਰ'' ਉੱਤੇ ਡਾਕਟਰਾਂ ਦੀ ਸਲਾਹ ਲੈਣ ਇੰਗਲੈਂਡ ਜਾਵੇਗਾ ਬੁਮਰਾਹ

ਨਵੀਂ ਦਿੱਲੀ— ਭਾਰਤ ਦਾ ਜ਼ਖਮੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਕਮਰ ਦੇ ਹੇਠਲੇ ਹਿੱਸੇ 'ਚ ਲੱਗੀ ਸੱਟ (ਸਟ੍ਰੇਸ ਫ੍ਰੈਕਚਰ) 'ਤੇ ਡਾਕਟਰਾਂ ਦੀ ਸਲਾਹ ਲੈਣ ਦੇ ਲਈ ਇੰਗਲੈਂਡ ਜਾਵੇਗਾ। ਇਸ ਸੱਟ ਦੇ ਕਾਰਣ ਬੁਮਰਾਹ ਘੱਟ ਤੋਂ ਘੱਟ 2 ਮਹੀਨਿਆਂ ਤਕ ਭਾਰਤੀ ਟੀਮ ਵਿਚੋਂ ਬਾਹਰ ਹੋ ਗਿਆ ਹੈ।
ਇਸ ਦੌਰਾਨ ਉਹ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਵਿਰੁੱਧ ਟੈਸਟ ਸੀਰੀਜ਼ 'ਚ ਹਿੱਸਾ ਨਹੀਂ ਲੈ ਸਕੇਗਾ। ਸਾਡੇ ਤਿੰਨ ਸਾਲ ਦੇ ਕਰੀਅਰ 'ਚ ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਬੁਮਰਾਹ ਸੱਟ ਦੇ ਕਾਰਨ ਲੰਮੇ ਸਮੇਂ ਤਕ ਟੀਮ ਤੋਂ ਦੂਰ ਰਹੇਗਾ।


author

Gurdeep Singh

Content Editor

Related News