ਬੁਮਰਾਹ ਬਣਿਆ ਭਾਰਤ ਦਾ ਸਭ ਤੋਂ ਸਫਲ T20 ਗੇਂਦਬਾਜ਼, ਅਸ਼ਵਿਨ-ਚਾਹਲ ਨੂੰ ਛੱਡਿਆ ਪਿੱਛੇ

01/11/2020 3:52:56 PM

ਸਪੋਰਟਸ ਡੈਸਕ— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪੁਣੇ 'ਚ ਖੇਡਿਆ ਗਿਆ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ਨੂੰ ਭਾਰਤ ਨੇ 78 ਦੌੜਾਂ ਨਾਲ ਜਿੱਤ ਕੇ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਭਾਰਤ ਨੇ ਸੀਰੀਜ਼ 'ਤੇ ਵੀ 2-0 ਨਾਲ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਚਾਰ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਅਦ ਸੱਟ ਤੋਂ ਵਾਪਸੀ ਕਰ ਰਹੇ ਜਸਪ੍ਰੀਤ ਬੁਮਰਾਹ ਨੇ ਨਵੇਂ ਸਾਲ ਦੀ ਸ਼ੁਰੂਆਤ ਵਿਚ ਹੀ ਇਕ ਨਵਾਂ ਇਤਿਹਾਸ ਰੱਚ ਦਿਤਾ ਹੈ। ਸ਼੍ਰੀਲੰਕਾ ਖਿਲਾਫ ਇਸ ਆਖਰੀ ਟੀ-20 ਮੈਚ 'ਚ ਆਰ ਅਸ਼ਵਿਨ ਅਤੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡਦਾ ਹੋਇਆ ਟੀ-20 ਕ੍ਰਿਕਟ 'ਚ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।PunjabKesari
ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬੁਮਰਾਹ
ਸ਼੍ਰੀਲੰਕਾ ਖਿਲਾਫ ਪੁਣੇ 'ਚ ਖੇਡੇ ਗਏ ਟੀ-20 ਮੈਚ 'ਚ ਬੁਮਰਾਹ ਨੂੰ ਇਕ ਸਫਲਤਾ ਮਿਲੀ ਅਤੇ ਇਸ ਇਕ ਵਿਕਟ ਦੇ ਦਮ 'ਤੇ ਹੀ ਉਸ ਨੇ ਭਾਰਤ ਦੇ ਟੀ-20 ਕ੍ਰਿਕਟ 'ਚ ਇਕ ਨਵਾਂ ਇਤਿਹਾਸ ਰੱਚ ਦਿੱਤਾ। ਆਰ ਅਸ਼ਵਿਨ ਅਤੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਬੁਮਰਾਹ ਟੀ20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਇਹ ਮੈਚ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਬੁਮਰਾਹ 52 ਵਿਕਟਾਂ ਦੇ ਨਾਲ ਚਾਹਲ ਅਤੇ ਅਸ਼ਵਿਨ ਦੇ ਨਾਲ ਬਰਾਬਰੀ 'ਤੇ ਸੀ ਪਰ ਕੱਲ੍ਹ ਦੇ ਮੈਚ 'ਚ 53ਵੀਂ ਵਿਕਟ ਲੈਂਦੇ ਹੀ ਉਸ ਨੇ ਦੋਵਾਂ ਗੇਂਦਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ। PunjabKesari
ਪਹਿਲੇ ਓਵਰ 'ਚ ਵੀ ਹਾਸਲ ਕਰ ਲਈ 53ਵੀਂ ਵਿਕਟ
ਜਸਪ੍ਰੀਤ ਬੁਮਰਾਹ ਨੇ ਆਪਣੀ 53ਵੀਂ ਵਿਕਟ ਸ਼੍ਰੀਲੰਕਾਈ ਪਾਰੀ ਦੇ ਪਹਿਲੇ ਹੀ ਓਵਰ 'ਚ ਹਾਸਲ ਕਰ ਲਈ ਪਹਿਲੇ ਓਵਰ ਦੀ ਆਖਰੀ ਗੇਂਦ 'ਤੇ ਉਸ ਨੇ ਸਲਾਮੀ ਬੱਲੇਬਾਜ਼ ਦਾਨੁਸ਼ਕਾ ਗੁਣਾਤੀਲਕਾ ਨੂੰ ਇਕ ਦੌੜ 'ਤੇ ਮਿਡ ਆਨ 'ਤੇ ਵਾਸ਼ੀਂਗਟਨ ਸੁੰਦਰ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਬੁਮਰਾਹ ਨੇ ਲੰਬੇ ਸਮੇਂ ਬਾਅਦ ਟੀਮ 'ਚ ਵਾਪਸੀ ਕੀਤੀ। ਪਿੱਠ ਦੀ ਸੱਟ ਕਾਰਨ ਉਹ ਕ੍ਰਿਕਟ ਤੋਂ ਦੂਰ ਸਨ ਪਰ ਉਸ ਤੋਂ ਉੱਭਰਣ ਤੋਂ ਬਾਅਦ ਉਸ ਨੇ ਵੈਸਟਇੰਡੀਜ਼ ਖਿਲਾਫ ਦੂਜੇ ਵਨ-ਡੇ ਤੋਂ ਪਹਿਲਾਂ ਟੀਮ ਦੇ ਨਾਲ ਨੈੱਟ 'ਚ ਅਭਿਆਸ ਕੀਤਾ ਸੀ ਅਤੇ ਫਿਰ ਉਸ ਨੂੰ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ 'ਚ ਵਾਪਸੀ ਦਾ ਮੌਕਾ ਦਿੱਤਾ ਗਿਆ।PunjabKesari 

ਤੀਜੇ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ ਓਵਰਾਂ 'ਚ 201 ਦੌੜਾਂ ਬਣਾਈਆਂ, ਜਿਸ ਤੋਂ ਜਵਾਬ 'ਚ ਸ਼੍ਰੀਲੰਕਾਈ ਟੀਮ 123 ਦੌੜਾਂ 'ਤੇ ਹੀ ਸਿਮਟ ਗਈ। ਭਾਰਤ ਵਲੋਂ ਬੁਮਰਾਹ ਨੇ 5 ਦੌੜਾਂ 'ਤੇ ਇਕ ਵਿਕਟਾਂ, ਸ਼ਾਰਦੁਲ ਠਾਕੁਰ ਨੇ 19 ਦੌੜਾਂ 'ਤੇ 2, ਨਵਦੀਪ ਸੈਨੀ ਨੇ 28 'ਤੇ ਤਿੰਨ ਅਤੇ ਵਾਸ਼ੀਂਗਟਨ ਸੁੰਦਰ ਨੇ 37 ਦੌੜਾਂ 'ਤੇ 2 ਵਿਕਟਾਂ ਲਈਆਂ।


Related News