ਬੁਮਰਾਹ ਬਣਿਆ ਕ੍ਰਿਕਟਰ ਆਫ ਦਿ ਯੀਅਰ, ਰੋਹਿਤ ਬਣੇ ਸਰਵਸ੍ਰੇਸ਼ਠ ਬੱਲੇਬਾਜ਼

05/30/2019 10:30:00 PM

ਲੰਡਨ- ਦੁਨੀਆ ਦਾ ਨੰਬਰ ਇਕ ਵਨ ਡੇ ਗੇਂਦਬਾਜ਼ ਭਾਰਤ ਦਾ ਜਸਪ੍ਰੀਤ ਬੁਮਰਾਹ ਇੰਡੀਆ ਕ੍ਰਿਕਟ ਹੀਰੋਜ਼ ਪੁਰਸਕਾਰਾਂ ਦੇ ਪਹਿਲੇ ਸੈਸ਼ਨ ਵਿਚ 'ਕ੍ਰਿਕਟਰ ਆਫ ਦਿ ਯੀਅਰ' ਬਣ ਗਿਆ ਹੈ। ਇਸ ਪੁਰਸਕਾਰ ਸਮਾਰੋਹ ਦਾ ਆਯੋਜਨ ਇੰਗਲੈਂਡ ਦੇ ਇਤਿਹਾਸਕ ਲਾਰਡਸ ਮੈਦਾਨ 'ਤੇ ਆਈ. ਸੀ. ਸੀ. ਵਿਸ਼ਵ ਕੱਪ ਤੋਂ ਪਹਿਲਾਂ ਹੋਇਆ। ਇਨ੍ਹਾਂ ਪੁਰਸਕਾਰਾਂ 'ਚ ਭਾਰਤ ਦੇ ਵਨ ਡੇ ਉੁਪ ਕਪਤਾਨ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਮਹਿਲਾ ਕ੍ਰਿਕਟਰਾਂ ਪੂਨਮ ਯਾਦਵ ਤੇ ਸਮ੍ਰਿਤੀ ਮੰਧਾਨਾ ਨੂੰ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਆਰ. ਪੀ. ਸੰਜੀਵ ਗੋਇਨਕਾ ਗਰੁੱਪ ਕਾਰਨਰ ਸਟੋਨ ਤੇ ਸਟਾਰ ਸਪੋਰਟਸ ਦੀ ਪਹਿਲ ਹੈ। 1983 ਦੀ ਵਿਸ਼ਵ ਜੇਤੂ ਭਾਰਤੀ ਟੀਮ ਦੇ ਕਪਤਾਨ ਕਪਿਲ ਦੇਵ ਤੇ ਸੰਜੀਵ ਗੋਇਨਕਾ ਇਨ੍ਹਾਂ ਪੁਰਸਕਾਰਾਂ ਦੀ ਸੂਚੀ 'ਚ ਸ਼ਾਮਲ ਸਨ, ਜਿਸ ਦੇ ਹੋਰ ਮੈਂਬਰਾਂ 'ਚ ਅੰਜੁਮ ਚੋਪੜਾ, ਅਯਾਜ ਮੇਮਨ, ਹਰਭਜਨ ਸਿੰਘ ਤੇ ਮੁਹੰਮਦ ਕੈਫ ਵੀ ਸ਼ਾਮਲ ਸਨ। ਪਿਛਲੇ ਇਕ ਸਾਲ ਤੋਂ ਲਗਾਤਾਰ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਤੇ ਵਨਡੇ ਰੈਂਕਿੰਗ 'ਚ ਨੰਬਰ ਇਕ ਸਥਾਨ 'ਤੇ ਪਹੁੰਚ ਚੁੱਕੇ ਬੁਮਰਾਹ ਨੂੰ ਕ੍ਰਿਕਟ ਆਫ ਦਿ ਯੀਅਰ ਦਾ ਪੁਰਸਕਾਰ ਮਿਲਿਆ। ਰੋਹਿਤ ਸ਼ਰਮਾਨੂੰ ਸਾਲ ਦੇ ਸਰਵਸ੍ਰੇਸ਼ਠ ਬੱਲੇਬਾਜ਼, ਸਮ੍ਰਿਤੀ ਮੰਧਾਨਾ ਨੂੰ ਸਰਵਸ੍ਰੇਸ਼ਠ ਮਹਿਲਾ ਬੱਲੇਬਾਜ਼ ਤੇ ਪੂਨਮ ਯਾਦਵ ਨੂੰ ਸਰਵਸ੍ਰੇਸ਼ਠ ਮਹਿਲਾ ਗੇਂਦਬਾਜ਼ ਦਾ ਪੁਰਸਕਾਰ ਦਿੱਤਾ ਹਿਆ। ਰਾਧਾ ਯਾਦਵ ਨੂੰ ਸਾਲ ਦੀ ਉਭਰਦੀ ਮਹਿਲਾ ਕ੍ਰਿਕਟਰ ਤੇ ਮਯੰਕ ਅਗ੍ਰਵਾਲ ਨੂੰ ਉਭਰਦੇ ਪੁਰਸ਼ ਕ੍ਰਿਕਟਰ ਦਾ ਐਵਾਰਡ ਮਿਲਿਆ। ਇਨ੍ਹਾਂ ਪੁਰਸਕਾਰਾਂ ਦੀ ਮਿਆਦ 28 ਮਈ 2018 ਤੋਂ 13 ਮਈ 2019 ਦੀ ਸੀ। ਪੁਰਸਕਾਰ ਸਮਾਰੋਹ 'ਚ ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੀ ਪੂਰੀ ਭਾਰਤੀ ਟੀਮ ਮੌਜੂਦ ਸੀ। 

PunjabKesari
ਹੋਰ ਐਵਾਰਡ ਜੇਤੂ ਖਿਡਾਰੀ
ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਬੱਲੇਬਾਜ਼— ਰੋਹਿਤ ਸ਼ਰਮਾ
ਸਾਲ ਦੀ ਸਰਵਸ੍ਰੇਸ਼ਠ ਮਹਿਲਾ ਬੱਲੇਬਾਜ਼— ਸਮ੍ਰਿਤੀ ਮੰਧਾਨਾ
ਸਾਲ ਦਾ ਉਭਰਦਾ ਪੁਰਸ਼ ਕ੍ਰਿਕਟਰ— ਮਯੰਕ ਅਗਰਵਾਲ
ਸਾਲ ਦੀ ਉਭਰਦੀ ਮਹਿਲਾ ਕ੍ਰਿਕਟਰ— ਰਾਧਾ ਯਾਦਵ
ਹੀਰੋਜ਼ ਟ੍ਰਿਬਿਊਟ ਪੁਰਸਕਾਰ— ਯੁਵਰਾਜ ਸਿੰਘ
ਆਈ. ਪੀ. ਐੱਲ.-2019 ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ— ਆਂਦ੍ਰੇ ਰਸੇਲ
ਭਾਰਤ ਵਿਰੁੱਧ ਸਰਵਸ੍ਰੇਸ਼ਠ ਪ੍ਰਦਰਸ਼ਨ ਦਾ ਪੁਰਸਕਾਰ — ਸੈਮ ਕਿਊਰਨ


Gurdeep Singh

Content Editor

Related News