ਬੁਮਰਾਹ ਦਾ ਹੋਇਆ ਡੋਪ ਟੈਸਟ
Monday, Jun 03, 2019 - 11:10 PM (IST)

ਸਾਊਥੰਪਟਨ- ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਸੋਮਵਾਰ ਨੂੰ ਇੱਥੇ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਡੋਪ ਟੈਸਟ ਕੀਤਾ। ਭਾਰਤੀ ਖਿਡਾਰੀਆਂ ਨੂੰ ਭਾਵੇਂ ਹੀ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਵਾਡਾ) ਤੋਂ ਡੋਪ ਟੈਸਟ ਕਰਵਾਉਣ ਵਿਚ ਮੁਸ਼ਕਿਲ ਹੋਵੇ ਪਰ ਵਿਸ਼ਵ ਕੱਪ ਵਰਗੀ ਵਿਸ਼ਵ ਪੱਧਰੀ ਪ੍ਰਤੀਯੋਗਿਤਾ ਵਿਚ ਉਸ ਨੂੰ ਹਰ ਹਾਲ ਵਿਚ ਡੋਪ ਟੈਸਟ ਕਰਵਾਉਣਾ ਪਿਆ ਹੈ। ਵਾਡਾ ਤੋਂ ਮਾਨਤਾ ਪ੍ਰਾਪਤ ਏਜੰਸੀ ਇਹ ਟੈਸਟ ਕਰਦੀ ਹੈ। ਇਸ ਲਈ ਕੋਈ ਵਿਸ਼ੇਸ਼ ਪ੍ਰਣਾਲੀ ਨਹੀਂ ਹੈ ਤੇ ਕਿਸੇ ਵੀ ਖਿਡਾਰੀ ਨੂੰ ਪਿਸ਼ਾਬ ਦਾ ਨਮੂਨਾ ਦੇਣ ਲਈ ਬੁਲਾਇਆ ਜਾ ਸਕਦਾ ਹੈ। ਬੁਮਰਾਹ ਨੂੰ ਵੀ ਇਸੇ ਤਰ੍ਹਾਂ ਨਾਲ ਰੈਂਡਮ ਟੈਸਟ ਲਈ ਬੁਲਾਇਆ ਗਿਆ।