ਇੰਗਲੈਂਡ ਦੇ ਫੁੱਟਬਾਲਰ ਡੈਨੀ ਨੇ ਸਨੈਪਚੈਟ ਦੀ ਵਿਵਾਦਿਤ ਡਾਂਸਰ ਨਾਲ ਵਧਾਈਆਂ ਨਜ਼ਦੀਕੀਆਂ

12/16/2018 2:49:37 AM

ਨਵੀਂ ਦਿੱਲੀ - ਇੰਗਲੈਂਡ ਦਾ ਫੁੱਟਬਾਲਰ ਡੈਨੀ ਇੰਗਸ ਜਾਰਜੀਆ ਗਿਬਸ ਨਾਲ ਸਬੰਧ ਟੁੱਟਣ ਤੋਂ ਬਾਅਦ ਇੰਸਟਾਗ੍ਰਾਮ ਬਿਊਟੀ ਰੂਬੀ ਬਲੇਕ ਨਾਲ ਨਜ਼ਦੀਕੀਆਂ ਵਧਾਉਂਦਾ ਹੋਇਆ ਦਿਸ ਰਿਹਾ ਹੈ । ਆਪਣੀ ਅੰਤਰੰਗ ਸਨੈਪਚੈਟ ਵੀਡੀਓ ਲਈ ਰੂਬੀ ਲੰਬੇ ਸਮੇਂ ਤਕ ਵਿਵਾਦਾਂ 'ਚ ਫਸੀ ਰਹੀ ਸੀ । ਪੇਸ਼ੇ ਤੋਂ ਡਾਂਸਰ ਰੂਬੀ ਦੀ ਡੈਨੀ ਨਾਲ ਮੁਲਾਕਾਤ ਇਸ ਸਾਲ ਸਤੰਬਰ 'ਚ ਹੋਈ ਸੀ।  

PunjabKesariPunjabKesariPunjabKesari
ਅਗਲੇ ਸਾਲ ਜਦੋਂ ਡੈਨੀ ਸੰਭਾਵਿਤ ਲੀਵਰਪੂਲ ਕਲੱਬ ਨਾਲ 20 ਮਿਲੀਅਨ ਪੌਂਡ ਦੇ ਕੰਟਰੈਕਟ 'ਤੇ ਮਸ਼ਹੂਰ ਕਲੱਬ ਸੇਂਟਸ 'ਚ ਜਾਵੇਗਾ ਤਾਂ ਯਕੀਨਨ ਡੈਨੀ ਦਾ ਹੌਸਲਾ ਵਧਾਉਣ ਸਟੇਡੀਅਮ 'ਚ ਰੂਬੀ ਵੀ ਨਜ਼ਰ ਆਏੇਗੀ । ਦੱਸਿਆ ਜਾਂਦਾ ਹੈ ਡੈਨੀ ਤੇ ਰੂਬੀ ਦੀ ਜਾਣ-ਪਛਾਣ ਸੋਸ਼ਲ ਸਾਈਟਸ 'ਤੇ ਹੋਈ ਸੀ। ਇਕ-ਦੂਜੇ ਦੀਆਂ ਫੋਟੋਜ਼ 'ਤੇ ਕੁਮੈਂਟ, ਰਿਪਲਾਈ ਕਰਦੇ-ਕਰਦੇ ਦੋਵਾਂ ਦੇ ਮਨ 'ਚ ਇਕ-ਦੂਜੇ ਨੂੰ ਮਿਲਣ ਦੀ ਬੇਸਬਰੀ ਜਾਗੀ । ਉਹ ਜਦੋਂ ਮਿਲੇ ਤਾਂ ਰਿਲੇਸ਼ਨ 'ਚ ਆ ਗਏ । ਦੱਸ ਦੇਈਏ ਕਿ ਰੂਬੀ ਲੰਡਨ ਦੀ  ਮੰਨੀ-ਪ੍ਰਮੰਨੀ ਸੈਲੀਬ੍ਰਿਟੀ ਹੈ। ਉਹ ਪੌਪ ਸਿੰਗਰ ਨਿੱਕੀ ਮਿਨਾਜ਼, ਡਰੇਕ ਤੇ ਲਿਲ ਵੇਅਨੇ ਦੇ ਮਿਊਜ਼ਿਕ ਵੀਡੀਓਜ਼ 'ਚ ਵੀ ਹਿੱਸਾ ਲੈ ਚੁੱਕੀ ਹੈ। ਉਸ ਦਾ ਪਾਕਿਸਤਾਨੀ ਸਿੰਗਰ ਜਿਆਨ ਮਲਿਕ ਨਾਲ ਆਇਆ ਵਿਵਾਦਿਤ ਮਿਊਜ਼ਿਕ ਵੀਡੀਓ ਵੀ ਬੇਹੱਦ ਹਿੱਟ ਰਿਹਾ ਸੀ। ਇਸ ਦੌਰਾਨ ਉਹ ਰਿਐਲਿਟੀ ਸ਼ੋਅ 'ਲਵ ਆਈਸਲੈਂਡ' ਦੇ ਸਟਾਰ ਕਿਮ ਸੇਟੀਨੇ ਨਾਲ ਵੀ ਵੇਖੀ ਗਈ ਸੀ।

PunjabKesariPunjabKesariPunjabKesariPunjabKesariPunjabKesari


Related News