ਬ੍ਰਿਸਬੇਨ ਇੰਟਰਨੈਸ਼ਨਲ : ਓਸਾਕਾ ਦੀ ਲਗਾਤਾਰ 14ਵੀਂ ਜਿੱਤ

Saturday, Jan 11, 2020 - 12:22 AM (IST)

ਬ੍ਰਿਸਬੇਨ ਇੰਟਰਨੈਸ਼ਨਲ : ਓਸਾਕਾ ਦੀ ਲਗਾਤਾਰ 14ਵੀਂ ਜਿੱਤ

ਨਵੀਂ ਦਿੱਲੀ— ਜਾਪਾਨੀ ਖਿਡਾਰੀ ਨਾਓਮੀ ਓਸਾਕਾ ਨੇ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਓਸਾਕਾ ਨੇ ਕਿਕੀ ਬਰਟਸ ਨੂੰ 6-3, 3-6, 6-3 ਨਾਲ ਹਰਾ ਦਿੱਤਾ। ਇਹ ਓਸਾਕਾ ਦੀ ਲਗਾਤਾਰ 14ਵੀਂ ਜਿੱਤ ਹੈ। ਹੁਣ ਓਸਾਕਾ ਦੀ ਟਕਰ ਕੈਰੋਲਿਨ ਪਿਲਸਕੋਵਾ ਨਾਲ ਹੋਵੇਗੀ, ਜਿਸ ਨੇ ਐਲਿਸਨ ਰਿਸਕੇ ਨੂੰ 7-6, 6-3 ਨਾਲ ਹਰਾਇਆ। ਨੰਬਰ ਇਕ ਬਾਰਟੀ ਨੂੰ ਉਲਟਫੇਰ ਦਾ ਸ਼ਿਕਾਰ ਬਣਨ ਵਾਲੀ ਜੇਨਿਫਰ ਬਾਰਟੀ ਦਾ ਸਫਰ ਪੈਟਰਾ ਕਵੀਤੋਵਾ ਨੇ ਰੋਕ ਦਿੱਤਾ। ਕਵੀਤੋਵਾ ਨੇ ਬਾਰਟੀ ਨੂੰ 6-4, 6-2 ਨਾਲ ਹਰਇਆ। ਸੈਮੀਫਾਈਨਲ 'ਚ ਕਵੀਤੋਵਾ ਦਾ ਸਾਹਮਣਾ ਸੇਡਿਸਨ ਕੀਜ ਨਾਲ ਹੋਵੇਗਾ, ਜਿਸ ਨੇ ਡੇਨੀਅਲ ਕੋਲਿੰਸ ਨੂੰ 6-4, 6-1 ਨਾਲ ਬਾਹਰ ਦਾ ਰਸਤਾ ਦਿਖਾਇਆ।


author

Gurdeep Singh

Content Editor

Related News