ਬ੍ਰਿਸਬੇਨ ਨੂੰ 2032 ਓਲੰਪਿਕ ਦੀ ਮੇਜ਼ਬਾਨੀ ਲਈ ਚੁਣਿਆ ਗਿਆ

Wednesday, Jul 21, 2021 - 03:54 PM (IST)

ਟੋਕੀਓ— ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਬ੍ਰਿਸਬੇਨ ਨੂੰ ਬੁੱਧਵਾਰ ਨੂੰ 2032 ਓਲੰਪਿਕ ਦੀ ਮੇਜ਼ਬਾਨੀ ਲਈ ਚੁਣਿਆ। ਬ੍ਰਿਸਬੇਨ ਖ਼ਿਲਾਫ਼ ਕਿਸੇ ਸ਼ਹਿਰ ਨੇ ਮੇਜ਼ਬਾਨੀ ਦੀ ਦਾਅਵੇਦਾਰੀ ਪੇਸ਼ ਨਹੀਂ ਕੀਤੀ ਹੈ। ਸਿਡਨੀ ’ਚ 2000 ’ਚ ਖੇਡਾਂ ਦੇ ਆਯੋਜਨ ਦੇ ਬਾਅਦ ਓਲੰਪਿਕ ਇਕ ਵਾਰ ਫਿਰ ਆਸਟਰੇਲੀਆ ਪਰਤੇਗਾ। ਇਸ ਤੋਂ ਪਹਿਲਾਂ ਮੈਲਬੋਰਨ ’ਚ 1956 ’ਚ ਓਲੰਪਿਕ ਦਾ ਆਯੋਜਨ ਕੀਤਾ ਗਿਆ ਸੀ। ਆਸਟਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮੌਰਿਸਨ ਨੇ ਆਪਣੇ ਦਫ਼ਤਰ ਤੋਂ ਆਈ. ਓ. ਸੀ. ਦੇ ਵੋਟਰਾਂ ਨੂੰ 11 ਮਿੰਟ ਦੇ ਲਾਈਵ ਵੀਡੀਓ ਲਿੰਕ ਦੇ ਦੌਰਾਨ ਕਿਹਾ, ‘‘ਸਾਨੂੰ ਪਤਾ ਹੈ ਕਿ ਆਸਟਰੇਲੀਆ ’ਚ ਸਫ਼ਲ ਖੇਡਾਂ ਦੇ ਆਯੋਜਨ ਲਈ ਕੀ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਟੋਕੀਓ ’ਚ ਸਾਡੇ ਹੁਨਰਬਾਜ਼ : ਟੈਨਿਸ ’ਚ ਸਾਨੀਆ-ਅੰਕਿਤਾ ਦੇ ਨਾਲ ਸੁਮਿਤ ’ਤੇ ਨਜ਼ਰਾਂ

ਬ੍ਰਿਸਬੇਨ ਤੋਂ ਪਹਿਲਾਂ 2028 ’ਚ ਲਾਸ ਏਂਜਲਸ ਜਦਕਿ 2024 ’ਚ ਪੈਰਿਸ ’ਚ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ। ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀਆਂ ਟੋਕੀਓ ਖੇਡਾਂ ਤੋਂ ਪਹਿਲਾਂ ਬੈਠਕ ’ਚ ਆਈ. ਓ.ਸੀ. ਮੈਂਬਰਾਂ ਦੇ ਅਧਿਕਾਰਤ ਮੋਹਰ ਲਾਉਣ ਤੋਂ ਮਹੀਨਾ ਪਹਿਲਾਂ ਆਸਟਰੇਲੀਆ ਦੇ ਪੂਰਬੀ ਤਟੀ ਸ਼ਹਿਰ ਦਾ ਮੇਜ਼ਬਾਨ ਬਣਨ ਦਾ ਰਸਤਾ ਲਗਭਗ ਸਾਫ ਹੋ ਗਿਆ ਸੀ। ਆਈ. ਓ. ਸੀ. ਨੇ ਫ਼ਰਵਰੀ ਨੂੰ ਬ੍ਰਿਸਬੇਨ ਨੂੰ ਗੱਲਬਾਤ ਦਾ ਵਿਸ਼ੇਸ਼ ਅਧਿਕਾਰ ਦਿੱਤਾ ਸੀ। 
ਇਹ ਵੀ ਪੜ੍ਹੋ : ਯੁਵਰਾਜ ਨੇ ਵਿਰਾਟ ਦੇ ਕ੍ਰਿਕਟ ’ਚ ਪ੍ਰਦਰਸ਼ਨ ’ਤੇ ਦਿੱਤਾ ਵੱਡਾ ਬਿਆਨ, ਕਿਹਾ- 30 ਦੀ ਉਮਰ ’ਚ ਹੀ ਬਣ ਗਏ ਲੀਜੈਂਡ

ਇਸ ਫ਼ੈਸਲੇ ਤੋਂ ਕਤਰ, ਹੰਗਰੀ ਤੇ ਜਰਮਨੀ ਦੇ ਓਲੰਪਿਕ ਅਧਿਕਾਰੀ ਹੈਰਾਨ ਸਨ ਕਿਉਂਕਿ ਉਨ੍ਹਾਂ ਦੀ ਖ਼ੁਦ ਦੀ ਦਾਅਵੇਦਾਰੀ ਦੀ ਯੋਜਨਾ ’ਤੇ ਪਾਣੀ ਫਿਰ ਗਿਆ ਸੀ। ਨਵੇਂ ਬੋਲੀ ਫ਼ਾਰਮੈਟ ਤਹਿਤ ਬ੍ਰਿਸਬੇਨ ਖੇਡਾਂ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਪਹਿਲਾ ਸ਼ਹਿਰ ਹੈ। ਨਵੇਂ ਫ਼ਾਰਮੈਟ ’ਚ ਆਈ. ਓ. ਸੀ. ਸੰਭਾਵੀ ਦਾਅਵੇਦਾਰਾਂ ਨਾਲ ਸੰਪਰਕ ਕਰ ਸਕਦਾ ਹੈ ਤੇ ਬਿਨਾ ਵਿਰੋਧ ਉਨ੍ਹਾਂ ਦੀ ਚੋਣ ਕਰ ਸਕਦਾ ਹੈ। ਓਲੰਪਿਕ ਮੁਕਾਬਲਿਆਂ ਦਾ ਆਯੋਜਨ ਪੂਰੇ ਕਵੀਂਸਲੈਂਡ ਸੂਬੇ ’ਚ ਕੀਤਾ ਜਾਵੇਗਾ ਜਿਸ ’ਚ ਗੋਲਡ ਕੋਸਟ ਸ਼ਹਿਰ ਵੀ ਸ਼ਾਮਲ ਹੈ ਜਿਸ ਨੇ 2018 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News