ਵਿਰਾਟ ਕੋਹਲੀ ਦੇ ਆਲੋਚਕਾਂ ''ਤੇ ਵਰ੍ਹੇ ਬ੍ਰੈਟ ਲੀ, ਕਹੀਆਂ ਇਹ ਗੱਲਾਂ

Monday, Oct 24, 2022 - 07:54 PM (IST)

ਸਪੋਰਟਸ ਡੈਸਕ : ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦੇ ਆਲੋਚਕਾਂ ਨੂੰ ਨਿਸ਼ਾਨੇ 'ਤੇ ਲਿਆ ਹੈ। ਲੀ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਦੇ ਬੱਲੇ ਨੂੰ ਖਾਮੋਸ਼ ਰੱਖ ਪਾਉਣਾ ਸੰਭਵ ਨਹੀ ਹੈ। ਉਨ੍ਹਾਂ ਨੇ ਵਿਰਾਟ ਦੇ ਖਰਾਬ ਫਾਰਮ ਦੀ ਆਲੋਚਨਾ 'ਤੇ ਹੈਰਾਨੀ ਜਤਾਈ। ਉਨ੍ਹਾਂ ਕਿਹਾ ਕਿ ਵਿਰਾਟ ਜਿਹੇ 'ਲੈਜੰਡ' ਦੇ ਬੱਲੇ ਨੂੰ ਲੰਬੇ ਸਮੇਂ ਤਕ ਸ਼ਾਂਤ ਨਹੀਂ ਰੱਖਿਆ ਜਾ ਸਕਦਾ। ਕੋਹਲੀ ਨੇ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਖ਼ਿਲਾਫ਼ ਪਹਿਲੇ ਮੈਚ 'ਚ 82 ਦੌੜਾਂ ਬਣਾ ਕੇ ਭਾਰਤ ਨੂੰ 4 ਵਿਕਟਾਂ ਨਾਲ ਜਿੱਤ ਦਵਾਈ।

ਇਹ ਖ਼ਬਰ ਵੀ ਪੜ੍ਹੋ - IND vs PAK: ਵਿਰਾਟ ਕੋਹਲੀ ਨੇ ਸਚਿਨ ਨੂੰ ਪਛਾੜਿਆ, ਜਾਣੋ ਮੈਚ ’ਚ ਬਣੇ ਹੋਰ ਕਿਹੜੇ ਰਿਕਾਰਡ

ਲੀ ਨੇ ਗੱਲਬਾਤ 'ਚ ਕਿਹਾ ਕਿ ਮੈਨੂੰ ਹੈਰਾਨੀ ਹੁੰਦੀ ਹੈ ਜਦੋਂ ਕੋਹਲੀ ਵਰਗੇ ਬੱਲੇਬਾਜ਼ ਦੀ ਆਲੋਚਨਾ ਹੁੰਦੀ ਹੈ। ਉਸ ਦੇ ਆਲੋਚਕਾਂ ਨੇ ਉਸ ਦਾ ਰਿਕਾਰਡ ਅਤੇ ਤਿੰਨੋਂ ਫਾਰਮੈਟਾਂ 'ਚ ਉਸ ਦਾ ਪ੍ਰਦਰਸ਼ਨ ਨਹੀਂ ਵੇਖਿਆ। ਉਸ ਨੇ ਕਿਹਾ ਕਿ ਕਈ ਵਾਰ ਤੁਸੀਂ ਸੈਂਕੜਾ ਜਾਂ ਅਰਧ ਸੈਂਕੜਾ ਨਹੀਂ ਬਣਾ ਪਾਉਂਦੇ। ਇਹ ਪੇਸ਼ੇਵਰ ਖੇਡਾਂ 'ਚ ਚਲਦਾ ਹੈ। ਮੈਂ ਐਨਾ ਜਾਣਦਾ ਹਾਂ ਕਿ ਕੋਹਲੀ ਖੇਡ ਦੇ ਮਹਾਨ ਖਿਡਾਰੀ ਹਨ ਅਤੇ ਅਜਿਹੇ ਖਿਡਾਰੀ ਜ਼ਿਆਦਾ ਦੇਰ ਚੁੱਪ ਨਹੀਂ ਰਹਿੰਦੇ।

ਉਸ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਜਸਪ੍ਰੀਤ ਬੁਮਰਾਹ ਦੀ ਕਮੀ ਰੜਕ ਰਹੀ ਹੈ, ਪਰ ਮੁਹੰਮਦ ਸ਼ਮੀ ਉਨ੍ਹਾਂ ਦਾ ਚੰਗਾ ਬਦਲ ਹੈ। ਲੀ ਨੇ ਕਿਹਾ ਕਿ ਉਸ ਨੂੰ ਬੁਮਰਾਹ ਦੀ ਲੋੜ ਸੀ। ਜੇਕਰ ਭਾਰਤ ਨੇ ਟੂਰਨਾਮੈਂਟ ਜਿੱਤਣਾ ਹੈ ਤਾਂ ਉਸ ਨੂੰ ਆਖਰੀ ਪੰਜ ਓਵਰਾਂ 'ਚ ਚੰਗੀ ਗੇਂਦਬਾਜ਼ੀ ਕਰਨੀ ਹੋਵੇਗੀ। ਡੈਥ ਓਵਰਾਂ 'ਚ ਚੰਗੀ ਗੇਂਦਬਾਜ਼ੀ ਕਰਨ ਵਾਲੀ ਟੀਮ ਹੀ ਜਿੱਤੇਗੀ।


Anuradha

Content Editor

Related News