ਮਹਾਮਾਰੀ ਦੇ ਬਾਵਜੂਦ ਫੁੱਟਬਾਲ ਦੀ ਵਾਪਸੀ ਚਾਹੁੰਦੈ ਬ੍ਰਾਜ਼ੀਲੀ ਰਾਸ਼ਟਰਪਤੀ

05/31/2020 6:32:26 PM

ਰੀਓ ਡੀ ਜੇਨੇਰੀਓ– ਬ੍ਰਾਜ਼ੀਲ ਭਾਵੇਂ ਹੀ ਕੋਰੋਨਾ ਵਾਇਰਸ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਪਰ ਉਥੋਂ ਦੇ ਰਾਸ਼ਟਰਪਤੀ ਜੇਰੇ ਬੋਲਸੋਨਾਰੋ ਫੁੱਟਬਾਲ ਦੀ ਜਲਦ ਤੋਂ ਜਲਦੀ ਵਾਪਸੀ ਚਾਹੁੰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਫੁੱਟਬਾਲਰਾਂ ’ਤੇ ਕੋਵਿਡ-19 ਬਿਮਾਰੀ ਦੀ ਜ਼ਿਆਦਾ ਅਸਰ ਨਹੀਂ ਪਵੇਗਾ। ਬ੍ਰਾਜ਼ੀਲ ਨੂੰ ਫੁੱਟਬਾਲ ਦਾ ਘਰ ਮੰਨਿਆ ਜਾਂਦਾ ਰਿਹਾ ਹੈ, ਜਿਸ ਨੇ ਵਿਸ਼ਵ ਫੁੱਟਬਾਲ ਨੂੰ ਪੇਲੇ ਤੋਂ ਲੈ ਕੇ ਨੇਮਾਰ ਵਰਗੇ ਕਈ ਧਾਕੜ ਫੁੱਬਾਲਰ ਦਿੱਤੇ ਹਨ ਪਰ ਅਜੇ ਬ੍ਰਾਜ਼ੀਲ ਲੈਟਿਨ ਅਮਰੀਕੀ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਕਹਿਰ ਦਾ ਕੇਂਦਰ ਬਣਿਆਾ ਹੋਇਆ ਹੈ। 

PunjabKesari

ਇਸ ਦੇਸ਼ ਵਿਚ ਮਾਰਚ ਦੇ ਅੱਧ ਤੋਂ ਹੀ ਫੁੱਟਬਾਲ ਮੈਚ ਨਹੀਂ ਹੋ ਰਹੇ ਹਨ ਪਰ ਰਾਸ਼ਟਰਪਤੀ ਬੋਲਸੋਨਾਰੇ ਨੇ ਹਾਲ ਹੀ ਵਿਚ ਕਿਹਾ ਕਿ ਫੁੱਟਬਲਾਰਾਂ ਦੀ ਕੋਵਿਡ-19 ਨਾਲ ਗੰਭੀਰ ਰੂਪ ਨਾਲ ਬਿਮਾਰ ਹੋਣ ਦੀ ਸੰਭਾਵਨਾ ਘੱਟ ਹੈ। ਬੋਲਸੋਨਾਰੋ ਨੇ ਕਿਹਾ,‘‘ਫੁੱਟਬਾਲਰ ਕਿਉਂਕਿ ਨੌਜਵਾਨ ਖਿਡਾਰੀ ਹੁੰਦੇ ਹਨ, ਇਸ ਲਈ ਜੇਕਰ ਉਨ੍ਹਾਂ ਨੂੰ ਕੋਰੋਨਾ ਵਾਇਰਸ ਫੜ ਲੈਂਦਾ ਹੈ ਤਾਂ ਉਨ੍ਹਾਂ ਦੀ ਮੌਤ ਦੀ ਸੰਭਾਵਨਾ ਬਹੁਤ ਘੱਟ ਹੁੰਦੀ।’’ ਬੋਲਸੋਨਾਰੋ ਨੇ ਇਸ ਤੋਂ ਪਹਿਲਾਂ ਮਾਰਚ ਵਿਚ ਦਾਅਵਾ ਕੀਤਾ ਸੀ ਕਿ ਉਹ ਪਹਿਲਾਂ ਖਿਡਾਰੀ ਰਿਹਾ ਹੈ ਤੇ ਜੇਕਰ ਉਸ ਨੂੰ ਇਹ ਵਾਇਰਸ ਫੜ ਲੈਂਦਾ ਹੈ ਤਦ ਵੀ ਉਸ ਨੂੰ ਹਲਕਾ ਜੁਕਾਮ ਹੀ ਲੱਗੇਗਾ।


Ranjit

Content Editor

Related News