ਮੁੱਕੇਬਾਜ਼ੀ : ਕਪਿਲ ਤੇ ਪ੍ਰਿਯਾ ਕੁਆਰਟਰ ਫਾਈਨਲ ’ਚ, ਜਾਦੂਮਣੀ ਬਾਹਰ
Sunday, Sep 27, 2026 - 01:20 PM (IST)
ਸਪੋਰਟਸ ਡੈਸਕ : ਭਾਰਤੀ ਮੁੱਕੇਬਾਜ਼ ਕਪਿਲ ਪੋਖਰੀਆ (90 ਕਿ. ਗ੍ਰਾ.) ਤੇ ਪ੍ਰਿਯਾ ਘੰਘਾਸ (60 ਕਿ. ਗ੍ਰਾ.) ਨੇ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ ਪਰ ਜਾਦੂਮਣੀ ਸਿੰਘ (55 ਕਿ. ਗ੍ਰਾ.) ਦਾ ਸਫਰ ਖਤਮ ਹੋ ਗਿਆ। ਉੱਤਰਾਖੰਡ ਦੇ ਕਪਿਲ ਨੇ ਈਰਾਨ ਦੇ ਸੈਮ ਐਸਤਾਕੀ ਵਿਰੁੱਧ 5-0 ਦੀ ਜਿੱਤ ਦਰਜ ਕਰ ਕੇ ਆਖਰੀ-8 ’ਚ ਜਗ੍ਹਾ ਬਣਾਈ।
ਪ੍ਰਿਯਾ ਨੇ 2018 ਏਸ਼ੀਆਈ ਖੇਡਾਂ ਦੀ ਚੈਂਪੀਅਨ 36 ਸਾਲਾ ਕੋਰੀਆਈ ਓਹ ਯਿਓਂਜੀ ਵਿਰੁੱਧ ਸਰਵਸੰਮਤੀ ਦੇ ਫੈਸਲੇ ’ਚ 5-0 ਦੀ ਜਿੱਤ ਦਰਜ ਕਰ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ ਪਰ ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਤਮਗਾ ਜਿੱਤਣ ਵਾਲਾ ਜਾਦੂਮਣੀ ਪੁਰਸ਼ਾਂ ਦੇ 55 ਕਿੱਲੋ ਵਰਗ ’ਚ ਫਿਲੀਪੀਨਜ਼ ਦੇ ਟੋਕੀਓ ਓਲੰਪਿਕ ਚਾਂਦੀ ਤਮਗਾ ਜੇਤੂ ਕਾਰਲੋ ਪਾਲਾਮ ਤੋਂ 0-3 ਨਾਲ ਹਾਰ ਗਏ।
